ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ

11/18/2020 12:43:40 PM

ਜਬਲਪੁਰ— ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਮੰਗਲਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਮਿੰਨੀ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ 30-35 ਮਜ਼ਦੂਰ ਜ਼ਖਮੀ ਹੋ ਗਏ। ਸਾਰੇ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਚਰਗਵਾਂ ਇਲਾਕੇ ਵਿਚ ਵਾਪਰਿਆ ਸੀ। ਹਸਪਤਾਲ 'ਚ ਜੇਰੇ ਇਲਾਜ ਜ਼ਖਮੀਆਂ ਦੀ ਹਾਲਤ ਹੁਣ ਠੀਕ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ। 

ਇਹ ਵੀ ਪੜ੍ਹੋ: 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਟਰੱਕ ਦਾ ਮਾਲਕ ਮੱਲੂ ਰਾਏ ਹਨ। ਹਾਦਸਾ ਹੁੰਦੇ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਹਾਦਸੇ ਤੋਂ ਬਾਅਦ ਹਸਪਤਾਲ ਪ੍ਰਬੰਧਨ ਦਾ ਸੱਚ ਵੀ ਸਾਹਮਣੇ ਆਇਆ ਹੈ। ਹਸਪਤਾਲ ਵਿਚ ਜ਼ਖਮੀਆਂ ਨੂੰ ਲੈ ਕੇ ਜਾਣ ਲਈ ਸਟੈਰਚਰ ਤੱਕ ਨਹੀਂ ਸਨ। ਅਜਿਹੇ ਵਿਚ ਕੁਝ ਪੁਲਸ ਅਫ਼ਸਰ ਅਤੇ ਪੁਲਸ ਮੁਲਾਜ਼ਮਾਂ ਨੇ ਖ਼ੁਦ ਹੀ ਮਜ਼ਦੂਰਾਂ ਨੂੰ ਮੋਢਿਆਂ 'ਤੇ ਲੱਦ ਕੇ ਹਸਪਤਾਲ ਪਹੁੰਚਾਇਆ ਹੈ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)

ਏ. ਐੱਸ. ਆਈ. ਦੀ ਬਹੁਤ ਪ੍ਰਸ਼ੰਸਾ—

ਮਜ਼ਦੂਰਾਂ ਨੂੰ ਮੋਢਿਆਂ 'ਤੇ ਲੱਦ ਕੇ ਲੈ ਜਾਂਦੇ ਇਕ ਏ. ਐੱਸ. ਆਈ. ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ 'ਚ ਏ. ਐੱਸ. ਆਈ. ਦੀ ਲੋਕ ਖੂਬ ਤਾਰੀਫ਼ ਕਰ ਰਹੇ ਹਨ। ਏ. ਐੱਸ. ਆਈ. ਦਾ ਇਕ ਹੱਥ ਕੰਮ ਨਹੀਂ ਕਰਦਾ। ਦੱਸਿਆ ਜਾ ਰਿਹਾ ਹੈ ਕਿ ਇਕ ਮੁਕਾਬਲੇ 'ਚ ਉਸ ਦਾ ਹੱਥ ਨੁਕਸਾਨਿਆ ਗਿਆ ਸੀ। 57 ਸਾਲ ਦੀ ਉਮਰ ਵਿਚ ਇਹ ਜਜ਼ਬਾ ਵੇਖ ਕੇ ਲੋਕ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਇਸ ਏ. ਐੱਸ. ਆਈ. ਦਾ ਨਾਂ ਸੰਤੋਸ਼ ਸੇਨ ਹੈ। 2006 'ਚ ਹੋਏ ਮੁਕਾਬਲੇ ਦੌਰਾਨ ਉਨ੍ਹਾਂÎ ਨੂੰ ਨੁਕਸਾਨ ਪੁੱਜਾ ਸੀ।

ਇਹ ਵੀ ਪੜ੍ਹੋ: 6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ

Tanu

This news is Content Editor Tanu