ਰਾਹੁਲ ਗਾਂਧੀ ਦੇ ਵਫ਼ਾਦਾਰਾਂ ਨੂੰ ਪਾਰਟੀ ਨੇ ਕੀਤਾ ਕਿਨਾਰੇ : ਅਸ਼ੋਕ ਤੰਵਰ

10/05/2019 5:04:29 PM

ਹਰਿਆਣਾ— ਹਰਿਆਣਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਦੀ ਲੀਡਰਸ਼ਿਪ 'ਤੇ ਜੰਮ ਕੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵਫ਼ਾਦਾਰ ਨੇਤਾਵਾਂ ਨੂੰ ਪਾਰਟੀ 'ਚ ਸਾਈਡਲਾਈਨ (ਕਿਨਾਰੇ) ਕੀਤਾ ਜਾ ਰਿਹਾ ਹੈ। ਤੰਵਰ ਨੇ ਕਿਹਾ,''ਸਾਡੀ ਇਹ ਹਾਲਤ ਇਸ ਲਈ ਹੈ, ਕਿਉਂਕਿ ਸਾਨੂੰ ਸਾਈਡਲਾਈਨ ਕਰ ਦਿੱਤਾ ਗਿਆ।'' ਤੰਵਰ ਨੇ ਰਾਹੁਲ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ 'ਤੇ ਕੁਝ ਬੋਲਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਪਾਰਟੀ ਦੀ ਵਿਵਸਥਾ 'ਚ ਕਾਫੀ ਕਮੀਆਂ ਹਨ। ਮੇਰਾ ਗੁੱਸਾ ਕਾਂਗਰਸ ਦੇ ਲੋਕਾਂ ਨਾਲ ਹੈ, ਪਾਰਟੀ ਦੀ ਵਿਚਾਰਧਾਰਾ ਨਾਲ ਨਹੀਂ। ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਅਸ਼ੋਕ ਤੰਵਰ ਨੇ ਟਵਿੱਟਰ 'ਤੇ ਵੀ ਵਿਰੋਧ ਜ਼ਾਹਰ ਕੀਤਾ ਹੈ। ਵਿਰੋਧ ਜ਼ਾਹਰ ਕਰਨ ਲਈ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਦੀ ਪ੍ਰੋਫੀਲ ਫੋਟੋ ਅਤੇ ਕਵਰ ਫੋਟੋ ਨੂੰ ਕਾਲਾ ਕਰ ਦਿੱਤਾ ਹੈ। ਹਾਲਾਂਕਿ ਹਾਲੇ ਇਕ ਦਿਨ ਪਹਿਲਾਂ ਤੱਕ ਟਵਿੱਟਰ 'ਤੇ ਕਾਂਗਰਸ ਵਲੋਂ ਹੀ ਸਰਗਰਮ ਰਹੇ ਹਨ। ਵਾਇਨਾਡ ਪਹੁੰਚੇ ਰਾਹੁਲ ਦੇ ਵੀਡੀਓ ਨੂੰ ਵੀ ਉਨ੍ਹਾਂ ਨੇ ਰੀਟਵੀਟ ਕੀਤਾ ਸੀ।

ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਸ਼ੋਕ ਤੰਵਰ ਨੇ ਕਾਂਗਰਸ ਦੀ ਪ੍ਰਾਇਮਰੀ ਮੈਂਬਰਤਾ ਤੋਂ ਅਸਤੀਫਾ ਦੇ ਦਿੱਤਾ। ਟਿਕਟ ਵੰਡ ਨੂੰ ਲੈ ਕੇ ਤੰਵਰ ਕੁਝ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ। ਉੱਥੇ ਹੀ ਅਸ਼ੋਕ ਤੰਵਰ ਨੇ ਪਾਰਟੀ 'ਤੇ ਹਰਿਆਣਾ ਦੇ ਸੋਹਨਾ ਵਿਧਾਨ ਸਭਾ ਸੀਟ ਤੋਂ 5 ਕਰੋੜ 'ਚ ਟਿਕਟ ਵੇਚਣ ਦਾ ਵੀ ਦੋਸ਼ ਲਗਾਇਆ ਸੀ।

ਤੰਵਰ ਹਰਿਆਣਾ ਚੋਣਾਂ ਲਈ ਰਾਜ 'ਚ ਹੋਏ ਟਿਕਟ ਦੀ ਵੰਡ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੇ ਕਿਹਾ,''ਬੀਤੇ 5 ਸਾਲਾਂ 'ਚ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ, ਉਨ੍ਹਾਂ ਨੂੰ ਟਿਕਟ ਵੰਡ ਦੌਰਾਨ ਅਣਦੇਖਾ ਕੀਤਾ ਗਿਆ। ਉੱਥੇ ਹੀ ਜਿਨ੍ਹਾਂ ਨੇ ਪਾਰਟੀ ਵਿਰੁੱਧ ਕੰਮ ਕੀਤਾ, ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਤਵਜੋਂ ਦਿੱਤੀ ਹੈ।''


DIsha

Content Editor

Related News