ਹਰਿਆਣਾ ''ਚ ਕਾਂਗਰਸ ਨੂੰ ਵੱਡਾ ਝਟਕਾ, ਤੰਵਰ ਨੇ ਕੀਤਾ ਇਹ ਐਲਾਨ

10/17/2019 3:23:52 PM

ਚੰਡੀਗੜ੍ਹ—ਹਰਿਆਣਾ 'ਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀ 'ਚ ਉਸ ਸਮੇਂ ਨਵਾਂ ਮੋਡ ਆ ਗਿਆ ਜਦੋਂ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਇਨ੍ਹਾਂ ਚੋਣਾਂ 'ਚ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਡਾ. ਤੰਵਰ ਸਿੰਘ ਨੇ ਇੱਥੇ ਸੰਵਿਧਾਨ ਕਲੱਬ 'ਚ ਆਯੋਜਿਤ ਇੱਕ ਸੰਮੇਲਨ 'ਚ ਜੇ.ਜੇ.ਪੀ ਮੁਖੀ ਦੁਸ਼ਯੰਤ ਚੌਟਾਲਾ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ 'ਤੇ ਸ਼੍ਰੀ ਚੌਟਾਲਾ ਅਤੇ ਡਾ. ਤੰਵਰ ਦੇ ਵੱਡੀ ਗਿਣਤੀ 'ਚ ਸਮਰਥਕ ਪਹੁੰਚੇ।

ਡਾ. ਤੰਵਰ ਨੇ ਨੇ ਕਿਹਾ ਕਿ ਸ਼੍ਰੀ ਚੌਟਾਲਾ ਸੂਬੇ 'ਚ 36 ਬਿਰਾਦਰੀਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਮੇਰਾ ਪੂਰਾ ਸਮਰਥਨ ਉਨ੍ਹਾਂ ਦੇ ਨਾਲ ਹੈ। ਕਾਂਗਰਸ ਲੀਡਰਸ਼ਿਪ ਵੱਲੋਂ ਸੂਬੇ 'ਚ ਅਗਵਾਈ ਕਰਨ ਤੋਂ ਬਾਅਦ ਸਿਰਸਾ ਤੋਂ ਸਾਬਕਾ ਸੰਸਦ ਮੈਂਬਰ ਡਾ. ਤੰਵਰ ਨੇ ਹਾਲ ਹੀ 'ਚ ਕਾਂਗਰਸ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਸੀ। ਡਾ. ਤੰਵਰ 5 ਸਾਲ ਤੋਂ ਜ਼ਿਆਦਾ ਸਮੇਂ ਤੱਕ ਹਰਿਆਣਾ ਸੂਬਾ ਕਾਂਗਰਸ ਪ੍ਰਧਾਨ ਰਹੇ ਹਨ।

ਡਾ. ਤੰਵਰ ਨੇ ਜਜਪਾ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਸੂਬੇ ਦੀ ਰਾਜਨੀਤੀ 'ਚ ਹੁਣ ਨਵੇਂ ਸਮੀਕਰਨ ਬਣਾਉਣ ਦੀ ਸੰਭਾਵਨਾ ਹੈ। ਅਜਿਹੇ 'ਚ ਸੂਬੇ 'ਚ ਜਿੱਥੇ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਦੇਖਿਆ ਜਾ ਰਿਹਾ ਸੀ ਪਰ ਹੁਣ ਮੌਜੂਦਾ ਹਵਾਲੇ 'ਚ ਦੋ ਨੌਜਵਾਨ ਨੇਤਾਵਾਂ ਦੀ ਜੁਗਲਬੰਦੀ ਹੋ ਜਾਣ ਕਾਰਨ ਜਜਪਾ ਇਸ ਨੂੰ ਤਿਕੋਣਾ ਬਣਾ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਵਿਧਾਨ ਸਭਾ ਚੋਣਾਂ 'ਚ ਜਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਹੈ। 

ਡਾ. ਤੰਵਰ ਨੇ ਕਿਹਾ ਹੈ ਕਿ ਚੰਗੇ ਲੋਕਾਂ ਦਾ ਉਹ ਸਮਰਥਨ ਕਰਨਗੇ ਅਤੇ ਮੇਰੀ ਇਹ ਮਹਿੰਮ ਸਿਰਫ ਵਿਧਾਨਸਭਾ ਚੋਣਾਂ ਤੱਕ ਹੀ ਸੀਮਿਤ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਚੋਣਾਂ 'ਚ ਕਾਂਗਰਸ ਦਾ ਘਮੰਡ ਚੂਰ-ਚੂਰ ਹੋ ਜਾਵੇਗਾ ਅਤੇ ਉਹ ਸੂਬੇ 'ਚ ਤੀਜੇ-ਚੌਥੇ ਨੰਬਰ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ 'ਚ ਮਿਹਨਤੀ ਵਰਕਰਾਂ ਦੀ ਅਣਦੇਖੀ ਹੋਈ ਹੈ। ਉਹ ਹੁਣ ਜੇ.ਜੇ.ਪੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਅਤੇ ਹੋਰਾਂ ਖਿਲਾਫ ਸਰਜੀਕਲ ਸਟ੍ਰਾਈਕ ਕਰਨਗੇ। ਇਸ ਤੋਂ ਬਾਅਦ ਸ਼੍ਰੀ ਚੌਟਾਲਾ ਨੇ ਡਾ. ਤੰਵਰ ਦਾ ਧੰਨਵਾਦ ਕੀਤਾ।

Iqbalkaur

This news is Content Editor Iqbalkaur