ਅਸ਼ੋਕ ਲੇਲੈਂਡ ਨੇ ਕਰਮਚਾਰੀਆਂ ਲਈ ਪੇਸ਼ ਕੀਤੀ ਕੰਪਨੀ ਛੱਡਣ ਦੀ ਯੋਜਨਾ

08/17/2019 10:02:30 PM

ਚੇਨਈ— ਵਾਹਨ ਉਦਯੋਗ ’ਚ ਜਾਰੀ ਸੰਕਟ ਦਰਮਿਆਨ ਖੇਤਰ ਦੀ ਮੋਹਰੀ ਕੰਪਨੀ ਅਸ਼ੋਕ ਲੇਲੈਂਡ ਨੇ ਕਾਰਜਕਾਰੀ ਪੱਧਰ ਦੇ ਕਰਮਚਾਰੀਆਂ ਲਈ ਕੰਪਨੀ ਤੋਂ ਵੱਖ ਹੋਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਯੋਜਨਾ ਅਜਿਹੇ ਸਮਾਂ ਪੇਸ਼ ਕੀਤੀ ਹੈ ਜਦੋਂ ਪਹਿਲਾਂ ਤੋਂ ਹੀ ਉਸ ਦੇ ਕਰਮਚਾਰੀ ਬੋਨਸ ਵਧਾਉਣ ਨੂੰ ਲੈ ਕੇ ਸ਼ੁੱਕਰਵਾਰ ਤੋਂ ਹੜਤਾਲ ’ਤੇ ਹਨ। ਅਸ਼ੋਕ ਲੇਲੈਂਡ ਇੰਪਲਾਇਜ ਯੂਨੀਅਨ ਦੇ ਸੂਤਰਾਂ ਨੇ ਦੱਸਿਆ, ‘‘ਅਸੀਂ ਆਪਣੀ ਹੜਤਾਲ ਜਾਰੀ ਰੱਖ ਰਹੇ ਹਾਂ। ਪ੍ਰਬੰਧਨ ਨੇ ਸੋਮਵਾਰ ਤੱਕ ਕਾਰਖਾਨੇ ’ਚ ਕੰਮ ਬੰਦ ਕੀਤਾ ਹੋਇਆ ਹੈ। ਅਸੀਂ ਉਦੋਂ ਤੱਕ ਹੜਤਾਲ ਜਾਰੀ ਰੱਖਾਂਗੇ ਜਦੋਂ ਤੱਕ ਪ੍ਰਬੰਧਨ ਢੁੱਕਵਾਂ ਹੱਲ ਲੈ ਕੇ ਨਹੀਂ ਆਉਂਦਾ ਹੈ।’’ ਯੂਨੀਅਨ ਨੇ ਬੋਨਸ ’ਚ 10 ਫ਼ੀਸਦੀ ਦੇ ਵਾਧੇ ਦੀ ਮੰਗ ਕੀਤੀ ਹੈ ਜਦੋਂ ਕਿ ਪ੍ਰਬੰਧਨ 5 ਫ਼ੀਸਦੀ ਵਾਧੇ ਲਈ ਤਿਆਰ ਹੈ। ਹਿੰਦੂਜਾ ਸਮੂਹ ਦੀ ਕੰਪਨੀ ਨੇ ਇਸ ਦਰਮਿਆਨ ਕਰਮਚਾਰੀਆਂ ਲਈ ਇਕ ਨੋਟਿਸ ਜਾਰੀ ਕੀਤਾ ਹੈ। ਨੋਟਿਸ ’ਚ ਕੰਪਨੀ ਨੇ ਸਵੈ-ਇੱਛਕ ਸੇਵਾ-ਮੁਕਤੀ ਯੋਜਨਾ (ਵੀ. ਆਰ. ਐੱਸ.) ਅਤੇ ਕਰਮਚਾਰੀ ਵੱਖਕਰਨ ਯੋਜਨਾ (ਈ. ਐੱਸ. ਐੱਸ.) ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਜਿਹੜੇ ਕਰਮਚਾਰੀ ਵੀ. ਆਰ. ਐੱਸ. ਦੀ ਯੋਗਤਾ ਨਹੀਂ ਰੱਖਦੇ ਹਨ, ਉਨ੍ਹਾਂ ਲਈ ਈ. ਐੱਸ. ਐੱਸ. ਦੀ ਪੇਸ਼ਕਸ਼ ਕੀਤੀ ਗਈ ਹੈ।

Inder Prajapati

This news is Content Editor Inder Prajapati