ਗਹਿਲੋਤ ਦੇ ਕਹਿਣ ''ਤੇ ਵੀ ਨਹੀਂ ਮੰਨੇ ਰਾਹੁਲ, ਕਿਹਾ- ਅਸਤੀਫ਼ਾ ਨਹੀਂ ਲਵਾਂਗਾ ਵਾਪਸ

07/01/2019 3:52:05 PM

ਨਵੀਂ ਦਿੱਲੀ— ਅਸਤੀਫ਼ਾ ਦੇਣ 'ਤੇ ਅੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਹਾਲ ਹੀ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ, ਜਦੋਂ ਕਿ ਰਾਹੁਲ ਨੂੰ ਮਨਾਉਣ ਲਈ ਅੱਜ ਕਾਂਗਰਸ ਸ਼ਾਸਤ ਰਾਜਾਂ ਦੇ ਸਾਰੇ ਮੁੱਖ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਗਾਂਧੀ ਨੇ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਦੇ ਐਲਾਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਵੇਗੀ।

ਅਸਤੀਫਿਆਂ ਦੀ ਲੱਗੀ ਝੜੀ
ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਪਾਰਟੀ 'ਚ ਗਾਂਧੀ ਦੀ ਭਵਿੱਖ ਦੀ ਭੂਮਿਕਾ 'ਤੇ ਰਹੱਸ ਬਣਿਆ ਹੋਇਆ ਹੈ ਅਤੇ ਵੱਖ ਪੱਧਰਾਂ 'ਤੇ ਅਹੁਦੇ ਤੋਂ ਤਿਆਗ ਪੱਤਰ ਦੇਣ ਵਾਲਿਆਂ ਦੀ ਝੜੀ ਲੱਗੀ ਹੋਈ ਹੈ। ਰਾਹੁਲ ਗਾਂਧੀ ਨੂੰ ਮਨਾਉਣ ਲਈ ਪਾਰਟੀ ਵਰਕਰ ਕਾਂਗਰਸ ਹੈੱਡ ਕੁਆਰਟਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਹਨ। ਉੱਥੇ ਹੀ ਜੰਮੂ ਅਤੇ ਕਸ਼ਮੀਰ ਦੇ ਕਾਂਗਰਸ ਨੇਤਾਵਾਂ ਨੇ ਅੱਜ ਯਾਨੀ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਘਰ 'ਤੇ ਮੁਲਾਕਾਤ ਕੀਤੀ। ਰਾਜ ਇਕਾਈ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਆਮ ਚੋਣਾਂ 'ਚ ਹਾਰ ਦੇ ਕਾਰਨਾਂ ਅਤੇ ਰਾਜ 'ਚ ਮੌਜੂਦਾ ਹਾਲਤ 'ਤੇ ਚਰਚਾ ਕੀਤੀ।

ਗਹਿਲੋਤ ਨੇ ਕੀਤਾ ਸੀ ਇਹ ਟਵੀਟ
ਅਸ਼ੋਕ ਗਹਿਲੋਤ ਨੇ ਟਵੀਟ ਕੀਤਾ,''ਕਾਂਗਰਸ ਸ਼ਾਸਤ ਰਾਜਾਂ ਦੇ ਸਾਰੇ ਮੁੱਖ ਮੰਤਰੀਆਂ ਦੀ ਬੈਠਕ ਅੱਜ ਆਪਣੀ ਇਕਜੁਟਤਾ ਦਿਖਾਉਣ ਲਈ ਕਾਂਗਰਸ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਘਰ 'ਤੇ ਹੋਵੇਗੀ। ਇਸ ਤੋਂ ਪਹਿਲਾਂ ਵੀ ਅਸੀਂ ਸਾਰਿਆਂ ਨੇ ਕਿਹਾ ਹੈ ਕਿ ਅਸੀਂ ਕਾਂਗਰਸ ਪ੍ਰਧਾਨ ਨਾਲ ਹਾਂ ਅਤੇ ਅਸੀਂ 2019 ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਾਂ।''


DIsha

Content Editor

Related News