ਅੰਦੋਲਨ ਦੇ ਹੱਲ ਲਈ PM ਮੋਦੀ ਨੂੰ ਖ਼ੁਦ ਕਰਨੀ ਚਾਹੀਦੀ ਹੈ ਕਿਸਾਨਾਂ ਨਾਲ ਗੱਲ : ਅਸ਼ੋਕ ਗਹਿਲੋਤ

01/30/2021 6:08:59 PM

ਨਵੀਂ ਦਿੱਲੀ- 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਭੜਕੀ ਹਿੰਸਾ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਸ ਪੂਰੀ ਘਟਨਾ 'ਤੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਹਾ,''ਕੋਈ ਵੀ ਇਸ ਹਿੰਸਾ ਦਾ ਸਮਰਥਨ ਨਹੀਂ ਕਰੇਗਾ, ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਹਰ ਕਿਸੇ ਨੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਲਾਲ ਕਿਲ੍ਹੇ 'ਤੇ ਕੀਤੀ ਗਈ ਹਰਕਤ ਦਾ ਸਖ਼ਤ ਵਿਰੋਧ ਕੀਤਾ ਹੈ। ਕਿਸਾਨਾਂ ਨੂੰ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਨੂੰ ਰੱਖਣਾ ਚਾਹੀਦਾ। 65 ਦਿਨਾਂ ਤੱਕ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਜੋ ਸਬਰ ਦਿਖਾਇਆ, ਉਹ ਸ਼ਲਾਘਾਯੋਗ ਸੀ। ਸਰਕਾਰ ਨਿਆਇਕ ਜਾਂਚ ਕਿਉਂ ਸ਼ੁਰੂ ਨਹੀਂ ਕਰ ਰਹੀ ਹੈ? ਕਿਸਾਨ ਜੋ ਲਗਭਗ 70 ਦਿਨਾਂ ਤੋਂ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸਨ, ਉਹ ਅਜਿਹਾ ਕੁਝ ਨਹੀਂ ਕਰ ਸਕਦੇ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।''

ਉੱਥੇ ਹੀ ਉਨ੍ਹਾਂ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਦੀ ਨਿਆਇਕ ਜਾਂਚ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਖ਼ੁਦ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਜੈਪੁਰ 'ਚ ਕਿਹਾ ਕਿ ਹਿੰਸਾ ਦੀ ਲੋਕਤੰਤਰ 'ਚ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਕਿਸਾਨ ਆਗੂਆਂ ਨੇ ਇਸ ਹਿੰਸਾ ਦੇ ਪਿੱਛੇ ਭਾਜਪਾ ਦਾ ਹੱਥ ਦੱਸਿਆ ਹੈ, ਇਸ ਤੱਥ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਗਹਿਲੋਤ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਲੋਕ 70 ਦਿਨਾਂ ਤੋਂ ਸ਼ਾਂਤੀ ਨਾਲ ਬੈਠਕੇ ਸਨ, ਉਹ ਗੜਬੜੀ ਨਹੀਂ ਕਰ ਸਕਦੇ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅੱਗ ਕਿਹਾ ਕਿ ਖੇਤੀ ਕਾਨੂੰਨਾਂ 'ਤੇ ਸੰਸਦ 'ਚ ਚਰਚਾ ਨਹੀਂ ਹੋਈ। ਪੀ.ਐੱਮ. ਖ਼ੁਦ ਕਿਸਾਨਾਂ ਨੂੰ ਬੁਲਾ ਕੇ ਗੱਲ ਕਰਨ ਤਾਂ ਰਸਤਾ ਨਿਕਲ ਸਕਦਾ ਹੈ। ਲੰਬੇ ਸਮੇਂ ਤੱਕ ਅੰਦੋਲਨ ਦੇਸ਼ਹਿੱਤ 'ਚ ਨਹੀਂ ਹੈ। ਦੱਸਣਯੋਗ ਹੈ ਕਿ 26 ਜਨਵਰੀ ਨੂੰ ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹਿੰਸਾ ਭੜਕ ਗਈ ਸੀ।

ਇਹ ਵੀ ਪੜ੍ਹੋ : 26 ਜਨਵਰੀ ਤੋਂ ਲਾਪਤਾ ਮੋਗਾ ਦੇ 11 ਮੁੰਡੇ ਹਨ ਤਿਹਾੜ ਜੇਲ੍ਹ 'ਚ ਬੰਦ : ਮਨਜਿੰਦਰ ਸਿਰਸਾ

DIsha

This news is Content Editor DIsha