ਰੇਪ ਰੋਕਣ ਲਈ ਗਹਿਲੋਤ ਸਰਕਾਰ ਦਾ ਵੱਡਾ ਕਦਮ, ਸਿਲੇਬਸ ''ਚ ਸ਼ਾਮਲ ਹੋਵੇਗਾ ''ਜਾਗਰੂਕਤਾ ਅਧਿਆਏ''

07/17/2019 2:05:48 PM

ਜੈਪੁਰ— ਦੇਸ਼ 'ਚ ਔਰਤਾਂ ਵਿਰੁੱਧ ਆਏ ਦਿਨ ਅਪਰਾਧ ਦੀਆਂ ਘਟਨਾਵਾਂ ਵਧ ਰਹੀਆਂ ਹਨ। ਰਾਜਸਥਾਨ 'ਚ ਅਸ਼ੋਕ ਗਹਿਲੋਤ ਸਰਕਾਰ ਨੇ ਔਰਤਾਂ ਵਿਰੁੱਧ ਅਪਰਾਧ ਅਤੇ ਰੇਪ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। ਔਰਤਾਂ ਵਿਰੁੱਧ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਹੁਣ ਸਿਲੇਬਸ 'ਚ ਜਾਗਰੂਕਤਾ ਅਧਿਆਏ ਨੂੰ ਸ਼ਾਮਲ ਕੀਤਾ ਜਾਵੇਗਾ। ਰਾਜਸਥਾਨ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ, ਜਿੱਥੇ ਮੌਜੂਦਾ ਪੀੜ੍ਹੀ ਨੂੰ ਸਿੱਖਿਆ ਦੇ ਜ਼ਰੀਏ ਅਜਿਹੀਆਂ ਘਟਨਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਵਿਧਾਨ ਸਭਾ ਵਿਚ ਸੀ. ਐੱਮ. ਅਸ਼ੋਕ ਗਹਿਲੋਤ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਅਧਿਆਏ ਨੂੰ ਸਮਾਜਿਕ ਵਿਗਿਆਨ ਦੀ ਕਿਤਾਬ ਵਿਚ ਸ਼ਾਮਲ ਕੀਤਾ ਜਾਵੇਗਾ। ਸੈਕੰਡਰੀ ਸਿੱਖਿਆ ਬੋਰਡ ਪੱਧਰ 'ਤੇ ਇਹ ਵੀ ਤੈਅ ਹੋਵੇਗਾ ਕਿ ਇਸ ਅਧਿਆਏ ਨੂੰ ਜਮਾਤ 10ਵੀਂ, 11ਵੀਂ ਜਾਂ 12ਵੀਂ 'ਚੋਂ ਕਿਸ ਜਮਾਤ 'ਚ ਸ਼ਾਮਲ ਕੀਤਾ ਜਾਵੇਗਾ। 

ਸੀ. ਐੱਮ. ਗਹਿਲੋਤ ਨੇ ਕਿਹਾ ਕਿ ਦੇਸ਼ 'ਚ 6 ਮਹੀਨਿਆਂ ਦੇ ਅੰਦਰ 24,000 ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੁਪਰੀਮ ਕੋਰਟ ਵੀ ਬੱਚੀਆਂ ਨਾਲ ਰੇਪ ਦੇ ਮਾਮਲੇ ਵਿਚ ਖੁਦ ਦੇ ਪੱਧਰ 'ਤੇ ਨੋਟਿਸ ਲੈ ਚੁੱਕਾ ਹੈ। ਗਹਿਲੋਤ ਨੇ ਕਿਹਾ ਕਿ ਮੇਰੀ ਅਪੀਲ ਹੈ ਕਿ ਵਿਧਾਨ ਸਭਾ ਦੇ ਮੈਂਬਰ ਰੇਪ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਵਿਚ ਸਹਿਯੋਗ ਕਰਨ। ਇਸ ਤੋਂ ਇਲਾਵਾ ਸੀ. ਐੱਮ. ਨੇ ਆਨਰ ਕਿਲਿੰਗ ਅਤੇ ਮੌਬ ਲਿਚਿੰਗ (ਭੀੜ ਵਲੋਂ ਕੁੱਟਮਾਰ) ਰੋਕਣ ਲਈ ਵੀ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ। ਆਨਰ ਕਿਲਿੰਗ ਲਈ ਕਾਨੂੰਨ ਬਣਾਉਣ ਵਾਲਾ ਰਾਜਸਥਾਨ, ਮਣੀਪੁਰ ਤੋਂ ਬਾਅਦ ਦੂਜਾ ਪ੍ਰਦੇਸ਼ ਹੋਵੇਗਾ।

Tanu

This news is Content Editor Tanu