ਅਦਾਲਤ ਦੇ ਫੈਸਲੇ ਤੋਂ ਬਾਅਦ ਬੋਲੀ ਆਸਾਰਾਮ ਯੌਨ ਪੀੜਤਾ, ਕਿਹਾ- ਸੰਤ ਦੇ ਰੂਪ ''ਚ ਭੇੜੀਏ ਨੇ ਇਹ ਲੋਕ

Tuesday, Aug 29, 2017 - 12:06 AM (IST)

ਸ਼ਾਹਜਹਾਂਪੁਰ — ਅਦਾਲਤ ਵਲੋਂ ਬਲਾਤਕਾਰ ਦੋਸ਼ੀ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਅਤੇ ਆਸਾਰਾਮ ਨੂੰ ਰਾਹਤ ਨਾ ਦੇਣ ਤੋਂ ਬਾਅਦ ਯੂ. ਪੀ. ਦੇ ਸ਼ਾਹਜਹਾਂਪੁਰ 'ਚ ਆਸਾਰਾਮ ਯੌਨ ਪੀੜਤਾ ਦੇ ਘਰ ਨੂੰ ਛਾਊਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਪੀੜਤਾ ਦੇ ਘਰ ਹਥਿਆਰਾਂ ਨਾਲ ਲੈੱਸ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਨੇ ਹਰ ਆਉਣ ਜਾਣ ਵਾਲੇ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। 
ਦਰਅਸਲ ਆਸਾਰਾਮ ਯੌਨ ਸ਼ੋਸ਼ਣ ਦੀ ਪੀੜਤਾ ਯੂ. ਪੀ. ਦੇ ਸ਼ਾਹਜਹਾਂਪੁਰ ਦੀ ਰਹਿਣ ਵਾਲੀ ਹੈ, ਜਿਸ ਦੀ ਸ਼ਿਕਾਇਤ 'ਤੇ ਅੱਜ ਆਸਾਰਾਮ ਜੇਲ ਦੀਆਂ ਸਲਾਖਾਂ ਪਿੱਛੇ ਹੈ। ਸ਼ਾਹਜਹਾਂਪੁਰ 'ਚ ਰਹਿਣ ਵਾਲੀ ਪੀੜਤਾ ਅਤੇ ਉਸ ਦੇ ਪਰਿਵਾਰ 'ਤੇ ਖਤਰੇ ਦੇ ਸ਼ੱਕ ਦੇ ਚੱਲਦਿਆਂ ਸੁਰੱਖਿਆ  ਵਧਾ ਦਿੱਤੀ ਗਈ ਹੈ ਕਿਉਂÎਕਿ ਸ਼ੱਕ ਹੈ ਕਿ ਆਸਾਰਾਮ ਦੇ ਖੋਜਕਰਤਾ ਕਦੇ ਵੀ ਪੀੜਤਾ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਦੇ ਨਾਲ ਹੀ ਰਾਮ ਰਹੀਮ ਮਾਮਲੇ 'ਚ ਸਜ਼ਾ ਸੁਣਾਏ ਜਾਣ ਅਤੇ ਆਸਾਰਾਮ ਨੂੰ ਕੋਰਟ 'ਚ ਰਾਹਤ ਨਾ ਮਿਲ ਸਕਣ ਦੀ ਵਜ੍ਹਾ ਨਾਲ ਆਸਾਰਾਮ ਦੇ ਕੁੱਝ ਸਮਰਥਕ ਪੀੜਤਾ ਪਰਿਵਾਰ ਦੇ ਘਰ ਨੇੜੇ ਦੇਖੇ ਗਏ ਹਨ। ਇਸ ਦੇ ਚੱਲਦੇ ਪੀੜਤਾ ਦੇ ਘਰ ਦੇ ਚਾਰੇ ਪਾਸੇ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ।
ਪਾਖੰਡੀ ਬਾਬੇਆਂ ਲਈ ਹਿੰਸਾ ਨਾ ਕਰਨ ਸਮਰਥਕ : ਪੀੜਤਾ ਦਾ ਪਿਤਾ
ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਜੇਲ ਜਾਣ ਵਾਲੇ ਬਾਬੇ ਸੰਤ ਦੇ ਭੇਸ਼ 'ਚ ਭੇੜੀਏ ਹਨ ਇਹ ਸੰਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਭੇੜੀਆਂ ਨੂੰ ਸਜ਼ਾ ਮਿਲਣ ਤੋਂ ਬਾਅਦ ਭਗਤਾਂ ਦੀਆਂ ਅੱਖਾਂ ਜ਼ਰੂਰ ਖੁਲ੍ਹਣਗੀਆਂ। ਅਜਿਹੇ ਕਥਿਤ ਸੰਤਾਂ ਦੀਆਂ ਦੁਕਾਨਾਂ ਜ਼ਰੂਰ ਬੰਦ ਹੋਣਗੀਆਂ। ਉਨ੍ਹਾਂ ਨੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਬਾਬੇਆਂ ਲਈ ਕਿਸੇ ਤਰ੍ਹਾਂ ਦੀ ਹਿੰਸਾ ਨਾ ਕਰੋ।
ਕੋਰਟ ਦੇ ਫੈਸਲਿਆਂ 'ਤੇ ਜ਼ਾਹਰ ਕੀਤੀ ਖੁਸ਼ੀ
ਉਥੇ ਪੀੜਤਾ ਦੇ ਪਰਿਵਾਰ ਨੇ ਕੋਰਟ ਦੇ ਫੈਸਲੇ 'ਤੇ ਖੁਸ਼ੀ ਜਾਹਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾ ਨਾਲ ਰਾਮ ਰਹੀਮ ਮਾਮਲੇ 'ਚ ਕੋਰਟ ਨੇ ਸਜ਼ਾ ਸੁਣਾਈ ਹੈ ਉਸ 'ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜ਼ਲਦ ਹੀ ਉਨ੍ਹਾ ਦੇ ਮਾਮਲੇ 'ਚ ਵੀ ਕੋਰਟ ਆਸਾਰਾਮ ਨੂੰ ਸਜ਼ਾ ਦੇਵੇਗਾ। 
 


Related News