ਸੰਤ ਦੇ ਭੇਸ ''ਚ ਦਰਿੰਦਾ ਹੈ ਆਸਾਰਾਮ, ਸੂਲੀ ''ਤੇ ਲਟਕਾਇਆ ਜਾਵੇ : ਚਾਵਲਾ

04/25/2018 4:59:07 PM

ਪਾਨੀਪਤ— ਆਸਾਰਾਮ ਬਾਪੂ ਖਿਲਾਫ ਚਲ ਰਹੇ ਯੌਨ ਸ਼ੋਸ਼ਣ ਮਾਮਲੇ 'ਚ ਬੁੱਧਵਾਰ ਨੂੰ ਕੋਰਟ ਨੇ ਆਸਾਰਾਮ ਸਮੇਤ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਮਾਮਲਿਆਂ 'ਚ ਖਾਸ ਗਵਾਹ ਪਾਨੀਪਤ ਦੇ ਪਿੰਡ ਸਨੌਲੀ ਨਿਵਾਸੀ ਮਹਿੰਦਰ ਚਾਵਲਾ ਨੇ ਇਕ ਵਾਰ ਫਿਰ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਹੋਈ ਹੈ। ਹਾਲਾਂਕਿ, ਮਹਿੰਦਰ ਚਾਵਲਾ ਨੂੰ ਹਰਿਆਣਾ ਪੁਲਸ ਨੇ ਸੁਰੱਖਿਆ ਦਿੱਤੀ ਹੋਈ ਹੈ ਪਰ ਉਹ ਸੁਰੱਖਿਆ ਨਾਲ ਸੰਤੁਸ਼ਟ ਨਹੀਂ ਹੈ।
ਦੱਸਣਾ ਚਾਹੁੰਦੇ ਹਾਂ ਕਿ 2014 'ਚ ਮਹਿੰਦਰ ਚਾਵਲਾ 'ਤੇ ਪਿੰਡ ਸਨੌਲੀ 'ਚ 2 ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕੀਤਾ ਸੀ। ਹਮਲਾਵਰਾਂ ਨੇ ਇਕ ਤੋਂ ਬਾਅਦ ਇਕ ਦੋ ਗੋਲੀਆਂ ਮਹਿੰਦਰ ਨੂੰ ਮਾਰੀਆਂ ਸਨ। ਮਹਿੰਦਰ ਨੇ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਅਤੇ ਦੀਵਾਰ ਟੱਪ ਕੇ ਜਾਨ ਬਚਾਈ ਸੀ।
ਮਿਲੇ ਫਾਂਸੀ ਦੀ ਸਜ਼ਾ
ਮਹੇਂਦਰ ਚਾਵਲਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਅਦਾਲਤ ਨੂੰ ਨਾਬਾਲਗ ਦਾ ਯੌਨ ਸ਼ੋਸ਼ਣ ਕਰਨ ਦੇ ਅਪਰਾਧੀ ਆਸਾਰਾਮ ਨੂੰ ਫਾਂਸੀ ਦੀ ਸਜ਼ਾ ਸੁਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਆਸਾਰਾਮ ਨੂੰ ਫਾਂਸੀ ਦੀ ਸਜ਼ਾ ਹੁੰਦੀ ਤਾਂ ਉਹ ਸਮਝਣਗੇ ਕਿ ਉਨ੍ਹਾਂ ਦਾ ਸੰਘਰਸ਼ ਸਫਲ ਹੋਇਆ। ਚਾਵਲਾ, ''ਆਸਾਰਾਮ ਅਤੇ ਉਨ੍ਹਾਂ ਦੀ ਬੇਟੀ ਨਰਾਇਣ ਸਾਈਂ, ਸੰਤ ਨਹੀਂ ਦਰਿੰਦੇ ਹਨ। ਦੋਵੇਂ ਪਖੰਡੀ ਹਨ ਅਤੇ ਧਰਮ ਦੇ ਨਾਮ 'ਤੇ ਜਨਤਾ ਨੂੰ ਬੇਵਕੂਫ ਬਣਾ ਰਹੇ ਸਨ।''