ਯੌਨ ਸ਼ੋਸ਼ਣ ਮਾਮਲੇ ''ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ

04/26/2018 11:01:14 AM

ਜੋਧਪੁਰ— ਨਾਬਾਲਗ ਦਲਿਤ ਲੜਕੀ ਨਾਲ ਰੇਪ ਮਾਮਲੇ 'ਚ ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਐੈੱਸ.ਸੀ.ਐੈੱਸ.ਟੀ. ਐਕਟ ਦੇ ਵਿਸ਼ੇਸ਼ ਜੱਜ ਮਧੂਸੂਦਨ ਸ਼ਰਮਾ ਦੀ ਅਦਾਲਤ ਨੇ ਨਾਬਾਲਗ ਨਾਲ ਰੇਪ ਮਾਮਲੇ 'ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਸ਼ਿਲਪੀ ਅਤੇ ਸ਼ਰਤਚੰਦਰ ਨੂੰ 20-20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਟੀ.ਵੀ. ਰਿਪੋਰਟ ਮੁਤਾਬਕ, ਸਜ਼ਾ ਸੁਣਨ ਤੋਂ ਬਾਅਦ ਹੀ ਆਸਾਰਾਮ ਸਿਰ ਫੜ੍ਹ ਕੇ ਰੋਣ ਲੱਗ ਪਏ।


ਦੱਸਣਾ ਚਾਹੁੰਦੇ ਹਾਂ ਕਿ ਪਾਕਸੋ ਅਤੇ ਐੈੱਸ.ਸੀ.-ਐੈੱਸ.ਟੀ.ਐਕਟ ਸਮੇਤ 14 ਧਾਰਾਵਾਂ 'ਚ ਦੋਸ਼ੀ ਕਰਾਰ ਦਿੱਤੇ ਗਏ ਆਸਾਰਾਮ ਨੂੰ ਪਹਿਲਾਂ ਹੀ 10 ਸਾਲ ਤੋਂ ਲੈ ਕੇ ਉਮਰਕੈਦ ਤੱਕ ਦੀ ਸਜ਼ਾ ਹੋਣ ਦੀ ਗੱਲ ਚੱਲ ਰਹੀ ਸੀ। ਸਜ਼ਾ ਦੇ ਐਲਾਨ ਤੋਂ ਪਹਿਲਾਂ ਐੈੱਸ.ਸੀ.-ਐੈੱਸ.ਟੀ. ਕੋਰਟ ਦੇ ਵਿਸ਼ੇਸ਼ ਜੱਜ ਮਧੂਸੂਦਨ ਸ਼ਰਮਾ ਦੀ ਅਦਾਲਤ 'ਚ ਆਸਾਰਾਮ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਘੱਟੋ-ਘੱਟ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਉਮਰ ਜ਼ਿਆਦਾ ਹੈ।
ਦੱਸਣਾ ਚਾਹੁੰਦੇ ਹਾਂ ਕਿ 2013 'ਤੋਂ ਨਿਆਇਕ ਹਿਰਾਸਤ 'ਚ ਬੰਦ ਆਸਾਰਾਮ ਦੀ ਉਮਰ ਫਿਲਹਾਲ 78 ਸਾਲ ਦੇ ਕਰੀਬ ਹੈ। ਅਪਰਾਧ ਦੌਰਾਨ ਉਨ੍ਹਾਂ ਦੀ ਉਮਰ 74 ਸਾਲ ਸੀ। ਅਜਿਹੇ 'ਚ ਉਨ੍ਹਾਂ ਦੇ ਵਕੀਲਾਂ ਨੇ ਕਿਹੈ ਹੈ ਕਿ ਆਸਾਰਾਮ ਦੀ ਉਮਰ ਕਾਫੀ ਜ਼ਿਆਦਾ ਹੈ ਅਤੇ ਉਨ੍ਹਾਂ ਨੂੰ 10 ਸਾਲ ਤੋਂ ਵੀ ਘੱਟ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਪੀੜਤਾ ਦੇ ਵਕੀਲਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸਾਰਾਮ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।


ਸੂਤਰਾਂ ਮੁਤਾਬਕ, ਮਧੂਸੂਦਨ ਸ਼ਰਮਾ ਦੀ ਅਦਾਲਤ 1 ਵਜੇ ਤੱਕ ਆਸਾਰਾਮ ਦੀ ਸਜ਼ਾ 'ਤੇ ਫੈਸਲਾ ਸੁਣਾ ਸਕਦੀ ਹੈ। ਕੋਰਟ ਨੇ ਆਸਾਰਾਮ ਸਮੇਤ ਉਨ੍ਹਾਂ ਦੇ 2 ਹੋਰ ਸਹਿਯੋਗੀ ਸ਼ਿਲਪਾ ਅਤੇ ਸ਼ਰਤਚੰਦਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਸਬੂਤਾਂ ਦੇ ਆਧਾਰ 'ਤੇ ਸ਼ਿਵਾ ਅਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਗਿਆ ਹੈ।