ਆਸਾਰਾਮ ਦੀ ਹਾਲਤ ''ਚ ਸੁਧਾਰ, ਹਸਪਤਾਲ ਤੋਂ ਜੇਲ ’ਚ ਕੀਤਾ ਸ਼ਿਫਟ

02/08/2024 9:57:23 AM

ਜੋਧਪੁਰ- ਆਪਣੇ ਹੀ ਆਸ਼ਰਮ ਦੀ ਨਾਬਾਲਗ ਕੁੜੀਆਂ ਨਾਲ ਯੌਨ ਸ਼ੋਸ਼ਣ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੀ ਹਾਲਤ 'ਚ ਹੁਣ ਸੁਧਾਰ ਹੈ। ਸਿਹਤ ਠੀਕ ਹੋਣ ਮਗਰੋਂ ਆਸਾਰਾਮ ਨੂੰ ਇਕ ਵਾਰ ਫਿਰ ਜੇਲ੍ਹ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਆਸਾਰਾਮ ਦਾ ਪਿਛਲੇ 25 ਦਿਨਾਂ ਤੋਂ ਜੋਧਪੁਰ ਦੇ ਏਮਜ਼ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਹੁਣ ਉਨ੍ਹਾਂ ਦੀ ਹਾਲਤ ’ਚ ਕੁਝ ਸੁਧਾਰ ਹੈ ਪਰ ਇਲਾਜ ਜਾਰੀ ਰਹੇਗਾ। 

ਇਹ ਵੀ ਪੜ੍ਹੋ- ਜਿਸ ਕਾਂਗਰਸ ਨੂੰ ਆਪਣੇ ਨੇਤਾ ਦੀ ਗਰੰਟੀ ਨਹੀਂ, ਉਹ ਮੇਰੀ ਗਰੰਟੀ 'ਤੇ ਸਵਾਲ ਚੁੱਕ ਰਹੇ: PM ਮੋਦੀ

ਆਸਾਰਾਮ ਦੀ ਇੱਛਾ ਹੈ ਕਿ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਹੋਵੇ। ਇਸ ਸਬੰਧੀ ਹਾਈ ਕੋਰਟ ਵਿਚ ਅਪੀਲ ਕੀਤੀ ਜਾਵੇਗੀ। ਆਸਾਰਾਮ ਦੀ 9 ਜਨਵਰੀ ਨੂੰ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦਾ ਬੀ. ਪੀ. ਹਾਈ ਅਤੇ ਛਾਤੀ ਵਿਚ ਦਰਦ ਸੀ। ਡਾਕਟਰਾਂ ਨੇ ਆਸਾਰਾਮ ਦੀ ਐਂਜੀਓਗ੍ਰਾਫੀ ਕੀਤੀ ਸੀ, ਜਿਸ 'ਚ ਦਿਲ ਦੀਆਂ ਦੋ ਨਸਾਂ ਵਿਚ 80 ਤੋਂ 90 ਫ਼ੀਸਦੀ ਤੱਕ ਬਲਾਕੇਜ਼ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਆਸਾਰਾਮ ਦੀ ਕੈਪਸੂਲਰ ਐਂਡੋਸਕੋਪੀ ਵਿਚ ਛੋਟੀ ਅੰਤੜੀ ਵਿਚ ਅਲਸਰ ਦਾ ਖੁਲਾਸਾ ਹੋਇਆ, ਜਿਸ ਕਾਰਨ ਲਗਾਤਾਰ ਖੂਨ ਵਹਿ ਰਿਹਾ ਸੀ। ਇਨ੍ਹਾਂ ਦੋਵਾਂ ਸਮੱਸਿਆਵਾਂ ਦਾ ਏਮਜ਼ ਵਿੱਚ ਇਲਾਜ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ

ਦੱਸਿਆ ਜਾ ਰਿਹਾ ਹੈ ਕਿ ਆਸਾਰਾਮ ਨੂੰ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਏਮਜ਼ ਪ੍ਰਬੰਧਨ ਨੇ ਆਸਾਰਾਮ ਦੇ ਨੇੜੇ ਤਾਇਨਾਤ ਗਾਰਡਾਂ ਨੂੰ ਹਟਾਉਣ ਲਈ ਕਿਹਾ ਸੀ। ਇਸ 'ਤੇ ਸਹਿਮਤੀ ਨਹੀਂ ਬਣ ਸਕੀ। ਜਿਸ ਤੋਂ ਬਾਅਦ  ਆਸਾਰਾਮ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਆਤਿਸ਼ੀ ਦਾ ਦਾਅਵਾ; ED ਦੇ ਛਾਪੇ ਸਿਰਫ CM ਕੇਜਰੀਵਾਲ ਅਤੇ 'ਆਪ' ਨੂੰ ਕੁਚਲਣ ਦੀ ਸਾਜ਼ਿਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu