ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’

09/27/2020 1:10:13 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਅਤੇ ਚੀਨੀ ਨਾਲ ਤਣਾਅ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹ ਵਾਲੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ (ਏ. ਆਈ. ਐੱਮ. ਆਈ. ਐੱਮ.) ਦੇ ਪ੍ਰਧਾਨ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਕੱਸਿਆ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਸ਼ਟਰ ’ਚ ਦਿੱਤੇ ਸੰਬੋਧਨ ਨੂੰ ਲੈ ਕੇ ਓਵੈਸੀ ਨੇ ਸਵਾਲ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੂੰ ਟੈਗ ਕਰਦੇ ਹੋਏ ਪੁੱਛਿਆ ਕਿ ਕੀ ਤੁਹਾਡੀ ਹਕੂਮਤ 80,000 ਕਰੋੜ ਰੁਪਏ ਦਾ ਇੰਤਜ਼ਾਮ ਕਰੇਗੀ।


ਓਵੈਸੀ ਨੇ ਟਵੀਟ ’ਚ ਲਿਖਿਆ- ‘‘ਸਰ ਕੀ ਤੁਹਾਡੀ ਹੂਕਮਤ 80,000 ਕਰੋੜ ਰੁਪਏ ਦਾ ਇੰਤਜ਼ਾਮ ਕਰੇਗੀ। ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ? 93,379 ਮੌਤਾਂ। ਪਹਿਲਾਂ ਘਰ ’ਚ ਚਿਰਾਗ ਬਾਅਦ ਵਿਚ....।’’

ਸੰਯੁਕਤ ਰਾਸ਼ਟਰ ਮਹਾਮਸਭਾ ’ਚ ਪੀ. ਐੱਮ. ਮੋਦੀ ਦਾ ਬਿਆਨ—
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਉਤਪਾਦਕ ਦੇਸ਼ ਦੇ ਤੌਰ ’ਤੇ ਅੱਜ ਮੈਂ ਗਲੋਬਲ ਭਾਈਚਾਰੇ ਨੂੰ ਇਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ। ਭਾਰਤ ਦੀ ਵੈਕਸੀਨ ਉਤਪਾਦਨ ਅਤੇ ਵੈਕਸੀਨ ਸਪਲਾਈ ਸਮਰੱਥਾ ਪੂਰੀ ਮਨੁੱਖਤਾ ਨੂੰ ਇਸ ਆਫ਼ਤ ’ਚੋਂ ਬਾਹਰ ਕੱਢਣ ਲਈ ਕੰਮ ਆਵੇਗੀ। 

ਇਹ ਵੀ ਪੜ੍ਹੋ: UN 'ਚ ਪੀ.ਐੱਮ. ਮੋਦੀ  ਦਾ ਸੰਬੋਧਨ, ਬੋਲੇ- ਅੱਜ ਗੰਭੀਰ ਆਤਮ-ਮੰਥਨ ਦੀ ਜ਼ਰੂਰਤ

Tanu

This news is Content Editor Tanu