ਜਦ ਤੱਕ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ, ਭਾਰਤ ਨਹੀਂ ਪਰਤਾਂਗਾ : ਜ਼ਾਕਿਰ ਨਾਇਕ

07/05/2018 12:40:36 AM

ਮੁੰਬਈ— ਵਾਦ-ਵਿਵਾਦ ਵਾਲੇ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਭਾਰਤ ਵਾਪਸ ਨਹੀਂ ਆਉਣਗੇ, ਜਦੋਂ ਤੱਕ ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਅਹਿਸਾਸ ਨਹੀਂ ਹੋ ਜਾਂਦਾ। ਮਲੇਸ਼ੀਆ ਤੋਂ ਭਾਰਤ ਭੇਜੇ ਜਾਣ ਦੀਆਂ ਖਬਰਾਂ ਦਰਮਿਆਨ ਨਾਇਕ ਨੇ ਆਪਣੇ ਪੀ. ਆਰ. ਓ. ਦਫਤਰ ਰਾਹੀਂ ਉਕਤ ਬਿਆਨ ਜਾਰੀ ਕੀਤਾ ਹੈ। ਨਾਇਕ ਨੇ ਕਿਹਾ ਕਿ ਮੇਰੇ ਭਾਰਤ ਆਉਣ ਦੀਆਂ ਖਬਰਾਂ ਬਿਲਕੁਲ ਬੇਬੁਨਿਆਦ ਅਤੇ ਝੂਠੀਆਂ ਹਨ। ਮੇਰੀ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ। 
ਦੱਸਣਯੋਗ ਹੈ ਕਿ ਭਾਰਤ ਵਿਚ ਨਫਰਤ ਭਰੇ ਭਾਸ਼ਨ ਦੇਣ ਅਤੇ ਮਨੀ ਲਾਂਡਰਿੰਗ ਵਰਗੇ ਵੱਖ-ਵੱਖ ਮਾਮਲਿਆਂ ਦਾ ਜ਼ਾਕਿਰ ਨਾਇਕ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰਿਫਤਾਰੀ ਤੋਂ ਬਚਣ ਲਈ ਉਹ ਵਿਦੇਸ਼ ਵਿਚ ਰਹਿ ਰਿਹਾ ਹੈ।


Related News