ਦਿੱਲੀ ''ਚ ਮੁਫ਼ਤ ਸਫ਼ਰ ''ਤੇ ਕੇਜਰੀਵਾਲ ਦਾ ਵਿਰੋਧ, ਔਰਤ ਨੇ ਫੜੀ ਕਮੀਜ਼

06/08/2019 5:58:22 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਤੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਜੁਟ ਗਏ ਹਨ ਅਤੇ ਘਰ-ਘਰ ਜਾ ਕੇ ਜਨਤਾ ਦੀਆਂ ਪਰੇਸ਼ਾਨੀਆਂ ਦਾ ਜਾਇਜ਼ਾ ਲੈ ਰਹੇ ਹਨ। ਉੱਥੇ ਹੀ ਸਾਰਿਆਂ ਦਰਮਿਆਨ ਕੇਜਰੀਵਾਲ ਹੁਣ ਸਾਊਥ ਦਿੱਲੀ ਦੇ ਲੋਕਾਂ ਦਾ ਹਾਲ ਜਾਣਨ ਪਹੁੰਚੇ ਤਾਂ ਉਨ੍ਹਾਂ ਨੂੰ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ। ਮੁਫ਼ਤ ਮੈਟਰੋ ਦੇ ਸਵਾਲ 'ਤੇ ਕੇਜਰੀਵਾਲ ਦਾ ਲੋਕਾਂ ਨੇ ਵਿਰੋਧ ਕੀਤਾ ਅਤੇ ਇਕ ਔਰਤ ਨੇ ਕੇਜਰੀਵਾਲ ਦੀ ਸ਼ਰਟ ਤੱਕ ਫੜ ਲਈ। ਦੂਜੇ ਪਾਸੇ ਬਿਜਲੀ ਅਤੇ ਪਾਣੀ ਦੀ ਕੀਮਤ 'ਚ ਕਮੀ ਦੀ ਗੱਲ ਕਰਨ ਵਾਲੇ ਕੇਜਰੀਵਾਲ ਨੂੰ ਇਨ੍ਹਾਂ 2 ਮੁੱਦਿਆਂ 'ਤੇ ਸਾਊਥ ਦਿੱਲੀ ਦੀ ਜਨਤਾ ਨੇ ਘੇਰ ਲਿਆ। ਸਾਊਥ ਦਿੱਲੀ ਦੇ ਹੁਮਾਯੂੰਪੁਰ 'ਚ ਜਨਤਾ ਦੀ ਸਮੱਸਿਆ ਅਤੇ ਔਰਤਾਂ ਲਈ ਮੁਫ਼ਤ ਸਫ਼ਰ ਯੋਜਨਾ ਬਾਰੇ ਜਨਤਾ ਦੀ ਰਾਏ ਜਾਣਨ ਪਹੁੰਚੇ ਕੇਜਰੀਵਾਲ ਦੇ ਸਾਹਮਣੇ ਲੋਕਾਂ ਨੇ ਪਾਣੀ ਹੀ ਨਹੀਂ ਸਗੋਂ ਬਿਜਲੀ ਅਤੇ ਗੰਦਗੀ ਦੇ ਮੁੱਦੇ 'ਤੇ ਵੀ ਸਵਾਲ ਖੜ੍ਹੇ ਕੀਤੇ। ਹਾਲਾਂਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਨ੍ਹਾਂ ਦੇ ਇਲਾਕੇ 'ਚ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।

ਬਿਜਲੀ ਅਤੇ ਪਾਣੀ ਦੀ ਸਮੱਸਿਆ 'ਤੇ ਘੇਰਿਆ
ਨਾਲ ਹੀ ਇਲਾਕੇ 'ਚ ਪਿਛਲੇ ਇਕ ਮਹੀਨੇ ਤੋਂ 2 ਘੰਟੇ ਲਈ ਲੱਗ ਰਹੇ ਬਿਜਲੀ ਦੇ ਕੱਟ 'ਤੇ ਕਾਰਵਾਈ ਕਰਦੇ ਹੋਏ ਜਲਦੀ ਟਰਾਂਸਫਾਰਮਰ ਲਗਾਉਣ ਦੇ ਆਦੇਸ਼ ਦਿੱਤੇ। ਲੋਕਾਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਇਲਾਕੇ 'ਚ ਇਸ ਕਦਰ ਹੈ ਕਿ ਉਨ੍ਹਾਂ ਦਾ ਜਿਉਂਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਨੇ ਕੇਜਰੀਵਾਲ ਨੂੰ ਘੇਰਦੇ ਹੋਏ ਸਵਾਲ ਕੀਤਾ ਅਤੇ ਕਿਹਾ ਕਿ ਪਿਛਲੇ 5 ਸਾਲ ਪਹਿਲਾਂ ਜਦੋਂ ਤੁਸੀਂ ਪਾਣੀ ਦੇ ਮੁੱਦੇ 'ਤੇ ਜਨਤਾ ਦਰਮਿਆਨ ਆਈ ਸੀ, ਉਦੋਂ ਵੀ ਸਮੱਸਿਆ ਬਰਕਰਾਰ ਸੀ ਅਤੇ ਅੱਜ ਵੀ ਸਮੱਸਿਆ ਬਰਕਰਾਰ ਹੈ। ਇਸ ਮੁੱਦੇ 'ਤੇ ਕੇਜਰੀਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਲਾਕੇ 'ਚ ਟਿਊਬਵੈੱਲ ਲਗਾਏ ਜਾ ਰਹੇ ਹਨ ਅਤੇ ਅਗਲੇ 2 ਤੋਂ 3 ਦਿਨਾਂ 'ਚ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ।

ਔਰਤ ਨੇ ਫੜੀ ਕਮੀਜ਼
ਇਸ ਦੌਰਾਨ ਕੇਜਰੀਵਾਲ ਇਲਾਕੇ ਦੀਆਂ ਔਰਤਾਂ ਨਾਲ ਹਾਲ ਹੀ 'ਚ ਦਿੱਲੀ ਮੈਟਰੋ ਅਤੇ ਡੀ.ਟੀ.ਸੀ. ਬੱਸਾਂ ਦੇ ਅੰਦਰ ਔਰਤਾਂ ਦੇ ਮੁਫ਼ਤ ਸਫ਼ਰ 'ਤੇ ਜਨ ਸੰਪਰਕ ਵੀ ਕਰਦੇ ਨਜ਼ਰ ਆਏ। ਔਰਤਾਂ ਤੋਂ ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਔਰਤਾਂ ਲਈ ਮੁਫ਼ਤ ਮੈਟਰੋ 'ਚ ਸਫ਼ਰ ਕਰਨਾ ਸਰਕਾਰ ਦੀ ਇਹ ਯੋਜਨਾ ਔਰਤਾਂ ਲਈ ਫਾਇਦੇਮੰਦ ਹੈ ਜਾਂ ਨਹੀਂ। ਇਸ 'ਤੇ ਔਰਤਾਂ ਨੇ ਚੰਗੀ ਪ੍ਰਤੀਕਿਰਿਆ ਦਿੱਤੀ ਪਰ ਮਾਲਵੀਏ ਨਗਰ ਇਲਾਕੇ 'ਚ ਹੀ ਇਕ ਔਰਤ ਨੇ ਕੇਜਰੀਵਾਲ ਦੀ ਕਮੀਜ਼ ਫੜ ਲਈ।

DIsha

This news is Content Editor DIsha