ਕੇਜਰੀਵਾਲ ਨੇ ਬ੍ਰਿਟੇਨ ਤੋਂ ਦਿੱਲੀ ਆਉਣ ਵਾਲੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ਾਂ ਦਾ ਕੀਤਾ ਐਲਾਨ

01/08/2021 6:10:31 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬ੍ਰਿਟੇਨ ਤੋਂ ਇੱਥੇ ਰਾਸ਼ਟਰੀ ਰਾਜਧਾਨੀ ਪਹੁੰਚਣ ਵਾਲੇ ਸਾਰੇ ਯਾਤਰੀਆਂ ਲਈ 7 ਦਿਨਾਂ ਦਾ ਸੰਸਥਾਗਤ ਏਕਾਂਤਵਾਸ ਜ਼ਰੂਰੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਜਾਂਚ 'ਚ ਨੈਗੇਟਿਵ ਪਾਏ ਜਾਣ ਦੇ ਬਾਅਦ ਵੀ ਯਾਤਰੀ ਨੂੰ 7 ਦਿਨ ਏਕਾਂਤਵਾਸ ਕੇਂਦਰ 'ਚ ਰਹਿਣਾ ਹੋਵੇਗਾ ਅਤੇ ਇਸ ਤੋਂ ਬਾਅਦ 7 ਦਿਨ ਘਰ 'ਚ ਏਕਾਂਤਵਾਸ ਰਹਿਣ ਹੋਵੇਗਾ। ਕੇਜਰੀਵਾਲ ਨੇ ਕਿਹਾ,''ਦਿੱਲੀ ਵਾਸੀਆਂ ਨੂੰ ਬ੍ਰਿਟੇਨ ਦੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟਰੇਨ) ਦੇ ਸੰਪਰਕ 'ਚ ਆਉਣ ਤੋਂ ਬਚਾਉਣ ਲਈ ਦਿੱਲੀ ਸਰਕਾਰ ਨੇ ਅਹਿਮ ਫ਼ੈਸਲੇ ਲਏ ਹਨ। ਬ੍ਰਿਟੇਨ ਤੋਂ ਆ ਰਹੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਪਹੁੰਚਣ 'ਤੇ ਆਪਣੇ ਖਰਚ 'ਤੇ ਆਰ.ਟੀ.-ਪੀ.ਸੀ.ਆਰ. ਜਾਂਚ ਕਰਵਾਉਣੀ ਹੋਵੇਗੀ।''

ਉਨ੍ਹਾਂ ਨੇ ਕਿਹਾ,''ਬ੍ਰਿਟੇਨ ਤੋਂ ਆ ਰਹੇ ਲੋਕਾਂ 'ਚ ਜੋ ਇਨਫੈਕਸ਼ਨ ਪਾਏ ਜਾਣਗੇ, ਉਨ੍ਹਾਂ ਨੂੰ ਏਕਾਂਤਵਾਸ ਕੇਂਦਰ (ਆਈਸੋਲੇਸ਼ਨ ਫੈਸਲਿਟੀ) 'ਚ ਰੱਖਿਆ ਜਾਵੇਗਾ। ਜੋ ਨੈਗੇਟਿਵ ਪਾਏ ਜਾਣਗੇ, ਉਨ੍ਹਾਂ ਨੂੰ 7 ਦਿਨਾਂ ਲਈ ਏਕਾਂਤਵਾਸ ਲਈ ਲਿਜਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ 7 ਦਿਨਾਂ ਤੱਕ ਘਰ 'ਚ ਏਕਾਂਤਵਾਸ ਰਹਿਣਾ ਹੋਵੇਗਾ।'' ਕੇਜਰੀਵਾਲ ਨੇ ਵੀਰਵਾਰ ਨੂੰ ਬ੍ਰਿਟੇਨ 'ਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਉੱਥੋਂ ਉਡਾਣਾਂ ਦੀ ਪਾਬੰਦੀ ਦੀ ਮਿਆਦ ਵਧਾਉਣ ਦੀ ਕੇਂਦਰ ਨੂੰ ਅਪੀਲ ਕੀਤੀ ਸੀ। ਕੇਂਦਰ ਸਰਕਾਰ ਨੇ 23 ਦਸੰਬਰ ਨੂੰ ਬ੍ਰਿਟੇਨ ਤੋਂ ਉਡਾਣਾਂ ਦੀ ਪਾਬੰਦੀ ਲਗਾ ਦਿੱਤੀ ਸੀ ਅਤੇ ਬਾਅਦ 'ਚ ਇਸ ਪਾਬੰਦੀ ਨੂੰ 8 ਜਨਵਰੀ ਤੱਕ ਵਧਾਇਆ ਸੀ। ਨਾਲ ਹੀ ਸਰਕਾਰ ਨੇ ਉੱਥੋਂ ਆਉਣ ਵਾਲੇ ਯਾਤਰੀਆਂ ਲਈ ਹਵਾਈ ਅੱਡੇ 'ਤੇ ਪਹੁੰਚਣ 'ਤੇ ਜਾਂਚ ਕਰਵਾਉਣਾ ਜ਼ਰੂਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha