ਹਰਿਆਣਾ 'ਚ ਕੇਜਰੀਵਾਲ 31 ਮਾਰਚ ਤੋਂ 6 ਅਪ੍ਰੈਲ ਤੱਕ ਕਰਨਗੇ ਰੋਡ ਸ਼ੋਅ

03/30/2018 12:39:39 PM

ਨਵੀਂ ਦਿੱਲੀ— 2019 ਦੇ ਲੋਕਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦਿੱਲੀ ਐੱਨ.ਸੀ.ਆਰ. ਦੇ ਆਲੇ-ਦੁਆਲੇ ਦੇ ਸੂਬਿਆਂ 'ਚ ਖਾਸ ਧਿਆਨ ਦੇ ਰਹੀ ਹੈ। ਇਨ੍ਹਾਂ ਸੂਬਿਆਂ 'ਚ ਪਾਰਟੀ ਦੀਆਂ ਜੜਾਂ ਮਜ਼ਬੂਤ ਕਰਨ ਦੇ ਉਦੇਸ਼ 'ਚ ਕੇਜਰੀਵਾਲ 31 ਮਾਰਚ ਨੂੰ ਹਰਿਆਣਾ 'ਚ ਰੋਡ ਸ਼ੋਅ ਕਰਨਗੇ। ਇਹ ਯਾਤਰਾ ਰੋਹਤਕ ਬਹਾਦੁਰਗੜ੍ਹ ਅਤੇ ਭਿਵਾਨੀ ਵਰਗੇ ਲੱਗਭਗ ਅੱਧੇ ਦਰਜਨ ਸ਼ਹਿਰਾਂ 'ਚ ਆਯੋਜਿਤ ਕੀਤਾ ਜਾਵੇਗਾ।
ਹਾਲ ਹੀ 'ਚ ਕੇਜਰੀਵਾਲ ਨੇ ਹਿਸਾਰ 'ਚ ਵੀ ਇਕ ਰੈਲੀ ਕਰਕੇ ਲੋਕਾਂ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੇਜਰੀਵਾਲ ਨੇ ਲੋਕਾਂ ਨੂੰ ਭਾਵਨਾਤਮਕ ਰੂਪ 'ਚ ਜੋੜਨ ਲਈ ਇਥੇ ਕਿਹਾ ਸੀ, ''ਕਸਮ ਆਪਣੀ ਜਨਭੂਮੀ ਦੀ, ਹਰਿਆਣਾ 'ਚ ਅਗਲੀ ਸਰਕਾਰ ਆਪ ਦੀ ਹੀ ਹੋਵੇਗੀ ਅਤੇ ਜੋ ਕੰਮ ਕੋਈ ਪਾਰਟੀ ਨਹੀਂ ਕਰ ਸਕੀ, ਉਹ ਕੇਜਰੀਵਾਲ ਕਰੇਗਾ ਹਰਿਆਣਾ 'ਚ।''
ਹਰਿਆਣਾ 'ਚ ਆਮ ਆਦਮੀ ਪਾਰਟੀ ਦੇ ਮੁਖੀ ਨਵੀਨ ਜਯਹਿੰਦ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਰੋਡ ਸ਼ੋਅ ਕਈ ਜਗ੍ਹਾ 'ਤੇ ਰੁਕੇਗਾ। ਸਵੇਰ ਤੋਂ ਸ਼ੁਰੂ ਹੋ ਕੇ ਉਪ ਰਾਜਪਾਲ ਵਿਚਕਾਰ ਲਗਾਤਾਰ ਸੱਤਾ ਨੂੰ ਲੈ ਕੇ ਟਕਰਾਅ ਹੁੰਦਾ ਰਹਿੰਦਾ ਹੈ। ਅਜਿਹੇ 'ਚ 'ਆਪ' ਹਰਿਆਣਾ 'ਚ ਸਰਕਾਰ ਬਣਾ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ 'ਚ ਹੈ। ਇਸ ਪਾਰਟੀ ਦਾ ਉਦੇਸ਼ ਹੈ ਕਿ ਸਿੱਖਿਆ, ਸਿਹਤ ਅਤੇ ਬਿਜਲੀ-ਪਾਣੀ ਦੇ ਦਿੱਲੀ ਮਾਡਲ ਨੂੰ ਹਰਿਆਣਾ 'ਚ ਲਾਗੂ ਕਰਕੇ ਪੂਰੇ ਦੇਸ਼ 'ਚ 'ਆਪ' ਦੀ ਨੀਤੀਆਂ ਨੂੰ ਦਰਸ਼ਾਇਆ ਜਾਵੇਗਾ।