ਹਸਪਤਾਲ ''ਤੇ ਛਾਪੇਮਾਰੀ ਦੇ ਬਾਅਦ ਯੋਗੇਂਦਰ ਯਾਦਵ ਦੇ ਸਮਰਥਨ ਲਈ ਆਏ ਕੇਜਰੀਵਾਲ
07/12/2018 1:12:20 PM
ਨਵੀਂ ਦਿੱਲੀ— ਦਿੱਲੀ ਦੇ ਮੁੱਖਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਆਪਣੇ ਪੁਰਾਣੇ ਸਾਥੀ ਯੋਗੇਂਦਰ ਯਾਦਵ ਦੇ ਸਮਰਥਨ ਲਈ ਖੁਲ੍ਹ ਕੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਯੋਗੇਂਦਰ ਯਾਦਵ ਦੇ ਰਿਸ਼ਤੇਦਾਰਾਂ ਵਲੋਂ ਚਲਾਏ ਜਾ ਰਹੇ ਹਸਪਤਾਲਾਂ 'ਤੇ ਆਮਦਨ ਟੈਕਸ ਵਿਭਾਗ ਵਲੋਂ ਛਾਪੇਮਾਰੀ ਦੀ ਨਿੰਦਾ ਕੀਤੀ ਹੈ।
We strongly condemn victimisation of Yog Yadav’s family by Modi govt thro the use of agencies like IT. Modi govt shud stop such vendetta politics.
— Arvind Kejriwal (@ArvindKejriwal) July 12, 2018
ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ 'ਤੇ ਵੀਰਵਾਰ ਸਵੇਰੇ ਕੀਤੇ ਗਏ ਪੋਸਟ 'ਚ ਅਰਵਿੰਦ ਕੇਜਰੀਵਾਲ ਨੇ ਲਿਖਿਆ ਅਸੀਂ ਮੋਦੀ ਸਰਕਾਰ ਵੱਲੋਂ ਆਮਦਨ ਟੈਕਸ ਵਿਭਾਗ ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਯੋਗੇਂਦਰ ਯਾਦਵ ਦੇ ਪਰਿਵਾਰ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਨਿੰਦਾ ਕਰਦੇ ਹਾਂ।
Breaking:
— Yogendra Yadav (@_YogendraYadav) July 11, 2018
Modi regime now targets my family.
Two days after my 9 day padyatra in Rewari and launching of agitation for MSP and against liquor thekas, a massive IT raid is on at the hospital cum nursing home of my sisters in Rewari.
Pl search me, my home, why target my family?
1/2
ਬੁੱਧਵਾਰ ਨੂੰ ਯੋਗੇਂਦਰ ਯਾਦਵ ਨੇ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਭੈਣਾਂ ਵਲੋਂ ਹਰਿਆਣਾ ਦੇ ਰੇਵਾੜੀ 'ਚ ਚਲਾਏ ਜਾ ਰਹੇ ਹਸਪਤਾਲ 'ਤੇ ਆਮਦਨ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਸੀ ਕਿ ਉਹ ਕਿਸਾਨਾਂ ਦੇ ਸਮਰਥਨ 'ਚ ਉਨ੍ਹਾਂ ਦੇ ਪ੍ਰੋਟੈਸਟ ਮਾਰਚ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ।