ਭਾਰਤ ਨੂੰ ਨੰਬਰ-1 ਬਣਾਉਣ ਲਈ CM ਕੇਜਰੀਵਾਲ ਨੇ ਸ਼ੁਰੂ ਕੀਤੀ ‘ਮੇਕ ਇੰਡੀਆ ਨੰਬਰ ਵਨ’ ਮੁਹਿੰਮ

08/17/2022 2:27:15 PM

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਨੂੰ ਨੰਬਰ-1 ਬਣਾਉਣ ਲਈ ਕੇਂਦਰ ਸਰਕਾਰ ਦੀ ਤਰਜ਼ ’ਤੇ ‘ਮੇਕ ਇੰਡੀਆ ਨੰਬਰ-ਵਨ’ ਮੁਹਿੰਮ ਲਾਂਚ ਕੀਤੀ। ਕੇਜਰੀਵਾਲ ਨੇ ਇਸ ਦੌਰਾਨ ਕਿਹਾ ਕਿ ਕਰੋੜਾਂ ਭਾਰਤੀਆਂ ਦਾ ਬਹੁਤ ਪੁਰਾਣਾ ਸੁਫ਼ਨਾ ਹੈ। ਇਸ ਸੁਫ਼ਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਾਡੇ ਦੇਸ਼ ਦਾ ਹਰ ਆਦਮੀ, ਹਰ ਭਾਰਤੀ ਚਾਹੁੰਦਾ ਹੈ ਕਿ ਭਾਰਤ ਦੁਨੀਆ ਦਾ ਸਰਵਸ਼੍ਰੇਸ਼ਠ ਦੇਸ਼ ਬਣੇ। ਹਰ ਭਾਰਤੀ ਚਾਹੁੰਦਾ ਹੈ ਕਿ ਸਾਡੇ ਦੇਸ਼ ਦੀ ਗਿਣਤੀ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ’ਚ ਹੋਵੇ, ਸ਼ਕਤੀਸ਼ਾਲੀ ਦੇਸ਼ਾਂ ’ਚ ਹੋਵੇ।

ਇਹ ਵੀ ਪੜ੍ਹੋ- ਭਾਰਤ ਨੂੰ ਨੰਬਰ-1 ਦੇਸ਼ ਬਣਾਉਣ ਲਈ CM ਕੇਜਰੀਵਾਲ ਨੇ ਦਿੱਤਾ 4 ਸੂਤਰੀ ਫਾਰਮੂਲਾ

ਭਾਰਤ ਇਕ ਮਹਾਨ ਦੇਸ਼ ਹੈ, ਸਾਡੀ ਸੱਭਿਅਤਾ ਬਹੁਤ ਪੁਰਾਣੀ ਹੈ। ਇਕ ਸਮਾਂ ਅਜਿਹਾ ਸੀ, ਜਦੋਂ ਭਾਰਤ ਦਾ ਡੰਕਾ ਪੂਰੀ ਦੁਨੀਆ ’ਚ ਵੱਜਦਾ ਸੀ। ਸਾਨੂੰ ਭਾਰਤ ਨੂੰ ਵਾਪਸ ਦੁਨੀਆ ਦਾ ਨੰਬਰ-ਵਨ ਦੇਸ਼ ਬਣਾਉਣਾ ਹੈ। ਅੱਜ ਅਸੀਂ ਇਕ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਮਿਸ਼ਨ ਦਾ ਨਾਂ ਹੈ- ‘ਮੇਕ ਇੰਡੀਆ ਨੰਬਰ-ਵਨ। 130 ਕਰੋੜ ਲੋਕਾਂ ਨੂੰ ਇਸ ਮਿਸ਼ਨ ਨਾਲ ਜੋੜਨਾ ਹੈ। 

 

ਇਹ ਵੀ ਪੜ੍ਹੋ- ITBP ਦੇ ਸ਼ਹੀਦ ਜਵਾਨਾਂ ਨੂੰ ਉੱਪ ਰਾਜਪਾਲ ਸਿਨਹਾ ਨੇ ਸ਼ਰਧਾਂਜਲੀ ਮਗਰੋਂ ਦਿੱਤਾ ਮੋਢਾ, 7 ਜਵਾਨਾਂ ਨੇ ਗੁਆਈ ਜਾਨ

ਕੇਜਰੀਵਾਲ ਨੇ ਕਿਹਾ- ਦੇਸ਼ ਨੂੰ ਨੰਬਰ 1 ਬਣਾਉਣ ਲਈ ਇਹ 5 ਕੰਮ ਕਰਨੇ ਹੋਣਗੇ-

1. ਮੁਫਤ ਸਿੱਖਿਆ
ਕੇਜਰੀਵਾਲ ਨੇ ਕਿਹਾ ਸਾਨੂੰ 27 ਕਰੋੜ ਬੱਚਿਆਂ ਲਈ ਚੰਗੀ ਅਤੇ ਮੁਫਤ ਸਿੱਖਿਆ ਦਾ ਪ੍ਰਬੰਧ ਕਰਨਾ ਹੋਵੇਗਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਪਹਾੜੀ ਜਾਂ ਕਬਾਇਲੀ ਖੇਤਰਾਂ ਵਿਚ ਸਕੂਲ ਨਹੀਂ ਖੋਲ੍ਹੇ ਜਾ ਸਕਦੇ। ਜਿੰਨਾ ਵੀ ਖਰਚ ਪਵੇ, ਇਹ ਕਰਨਾ ਪਵੇਗਾ। ਇਕ-ਇਕ ਬੱਚਾ ਇਕ-ਇਕ ਪਰਿਵਾਰ ਨੂੰ ਗਰੀਬ ਤੋਂ ਅਮੀਰ ਬਣਾ ਦੇਵੇਗਾ, ਤਾਂ ਫਿਰ ਭਾਰਤ ਦਾ ਨਾਮ ਅਮੀਰ ਦੇਸ਼ਾਂ ’ਚ ਲਿਖਿਆ ਜਾਵੇਗਾ।

2. ਮੁਫ਼ਤ ਇਲਾਜ
ਉਨ੍ਹਾਂ ਕਿਹਾ ਦੂਜਾ ਕੰਮ ਇਹ ਹੈ ਕਿ ਹਰ ਵਿਅਕਤੀ ਲਈ ਮੁਫਤ ਇਲਾਜ ਦਾ ਪ੍ਰਬੰਧ ਕਰਨਾ ਹੋਵੇਗਾ।

3. ਨੌਜਵਾਨਾਂ ਨੂੰ ਰੁਜ਼ਗਾਰ

ਕੇਜਰੀਵਾਲ ਨੇ ਕਿਹਾ, ਤੀਜੀ ਗੱਲ ਇਹ ਹੈ ਕਿ ਸਾਡੀ ਨੌਜਵਾਨ ਸ਼ਕਤੀ ਹੀ ਸਭ ਤੋਂ ਵੱਡੀ ਤਾਕਤ ਹੈ। ਅੱਜ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ, ਹਰ ਨੌਜਵਾਨ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਹੋਵੇਗਾ।

4.  ਔਰਤ ਦਾ ਸਤਿਕਾਰ
ਚੌਥਾ, ਹਰ ਔਰਤ ਨੂੰ ਸਨਮਾਨ, ਸੁਰੱਖਿਆ ਅਤੇ ਬਰਾਬਰੀ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਸਾਨੂੰ ਘਰ ਅਤੇ ਸਮਾਜ ਵਿਚ ਕੰਮ ਕਰਨਾ ਹੋਵੇਗਾ।

5. ਕਿਸਾਨਾਂ ਲਈ ਕੰਮ
ਕੇਜਰੀਵਾਲ ਨੇ ਕਿਹਾ ਅੱਜ ਕਿਸਾਨ ਦਾ ਪੁੱਤਰ ਕਿਸਾਨ ਨਹੀਂ ਬਣਨਾ ਚਾਹੁੰਦਾ। ਅਜਿਹੀ ਵਿਵਸਥਾ ਬਣਾਉਣੀ ਪਵੇਗੀ ਕਿ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਭਾਅ ਮਿਲੇ ਅਤੇ ਕਿਸਾਨ ਦਾ ਪੁੱਤਰ ਮਾਣ ਨਾਲ ਆਖੇ ਕਿ ਸਾਨੂੰ ਵੀ ਕਿਸਾਨ ਬਣਨਾ ਹੈ।


Tanu

Content Editor

Related News