ਕੇਜਰੀਵਾਲ ਦਾ ਗੁਜਰਾਤ ਦੌਰਾ; ਟਵੀਟ ਕਰ ਕਿਹਾ- ਈਮਾਨਦਾਰੀ ਨਾਲ ਕੰਮ ਕਰੋ ਤਾਂ ਪੈਸੇ ਦੀ ਕਮੀ ਨਹੀਂ ਹੁੰਦੀ

08/01/2022 2:05:50 PM

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਸੋਮਵਾਰ ਨੂੰ ਗੁਜਰਾਤ ਦੌਰੇ ’ਤੇ ਹਨ। ਕੇਜਰੀਵਾਲ ਗੁਜਰਾਤ ਦੇ ਵੇਰਾਵਲ ’ਚ ਜਨ ਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਜਕੋਟ ’ਚ ਇਕ ਮੰਦਰ ’ਚ ਪੂਜਾ ਕਰਨਗੇ। ਉਨ੍ਹਾਂ ਅੱਜ ਸਵੇਰੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ, ‘‘ਅੱਜ ਗੁਜਰਾਤ ਜਾ ਰਿਹਾ ਹਾਂ। ਗੁਜਰਾਤ ਦੇ ਲੋਕਾਂ ਨੂੰ ਅੱਜ ਦੂਜੀ ਗਰੰਟੀ ਦਾ ਐਲਾਨ।’’ ਦੱਸ ਦੇਈਏ ਕਿ ਗੁਜਰਾਤ ’ਚ ਦਸੰਬਰ 2022 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਕੇਜਰੀਵਾਲ ਗੁਜਰਾਤ ਦਾ ਦੌਰਾ ਕਰ ਰਹੇ ਹਨ।

ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ- ਆਪਣੇ ਘਰ ’ਤੇ ਤਿਰੰਗਾ ਜ਼ਰੂਰ ਲਹਿਰਾਓ

ਗੁਜਰਾਤ ਦੌਰੇ ਬਾਬਤ ਟਵੀਟ ਕਰਨ ਤੋਂ ਬਾਅਦ ਕੇਜਰੀਵਾਲ ਨੇ ਇਕ ਹੋਰ ਟਵੀਟ ਵੀ ਕੀਤਾ ਹੈ। ਇਸ ਟਵੀਟ ’ਚ ਉਨ੍ਹਾਂ ਲਿਖਿਆ, ‘‘ਪੰਜਾਬ ਦੇ ਲੋਕਾਂ ਦੀ ਬਿਜਲੀ ਫਰੀ ਕਰਨ ਦਾ ਪੂਰਾ ਸਾਲ ਦਾ ਖ਼ਰਚ ਨਿਕਲ ਆਇਆ। ਇਹ ਪਾਰਟੀਆਂ ਅਤੇ ਨੇਤਾ ਪੁੱਛ ਰਹੇ ਸਨ ਕਿ ਪੈਸਾ ਕਿੱਥੋਂ ਆਵੇਗਾ, ਸਰਕਾਰ ਘਾਟੇ ’ਚ ਚਲੀ ਜਾਵੇਗੀ। ਈਮਾਨਦਾਰੀ ਨਾਲ ਕੰਮ ਕਰੋ ਤਾਂ ਪੈਸੇ ਦੀ ਕਮੀ ਨਹੀਂ ਹੁੰਦੀ। ਸਰਕਾਰਾਂ ਭ੍ਰਿਸ਼ਟਾਚਾਰ ਕਰਨ ਨਾਲ ਘਾਟੇ ’ਚ ਜਾਂਦੀਆਂ ਹਨ, ਜਨਤਾ ਨੂੰ ਸਹੂਲਤਾਂ ਦੇਣ ਤੋਂ ਨਹੀਂ।’’

ਇਹ ਵੀ ਪੜ੍ਹੋ- ਪਾਰਥ ਚੈਟਰਜੀ ਬੋਲੇ- ED ਨੇ ਜੋ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ, ਉਹ ਮੇਰੀ ਨਹੀਂ

ਦੱਸ ਦੇਈਏ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਾਸੀਆਂ ਲਈ 300 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ ਹੈ। ਬਿਜਲੀ ਮੁਫ਼ਤ ਕਰਨ ਨੂੰ ਲੈ ਕੇ ਕਈ ਪਾਰਟੀਆਂ ਦੇ ਨੇਤਾ ਇਹ ਸਵਾਲ ਕਰ ਰਹੇ ਸਨ ਕਿ ਪੈਸਾ ਕਿੱਥੋਂ ਆਵੇਗਾ, ਤਾਂ ਕੇਜਰੀਵਾਲ ਨੇ ਟਵੀਟ ਕਰ ਕੇ ਇਸ ਦਾ ਜਵਾਬ ਦਿੱਤਾ ਹੈ।

Tanu

This news is Content Editor Tanu