ਕੇਜਰੀਵਾਲ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਬੋਲੇ- ਬੱਸ ਸੇਵਾ ਸ਼ੁਰੂ ਹੋਵੇਗੀ ਪਰ ਬੈਠ ਸਕਣਗੇ 20 ਯਾਤਰੀ

05/18/2020 6:45:37 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ-4 ਨੂੰ ਲੈ ਕੇ ਦਿੱਲੀ ਵਾਸੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਅੱਜ ਭਾਵ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਲਾਕਡਾਊਨ ਦੀ ਦਿਸ਼ਾ 'ਚ ਅੱਗੇ ਵਧਣਾ ਹੈ ਅਤੇ ਸਾਨੂੰ ਕੋਰੋਨਾ ਨਾਲ ਜਿਊਣ ਦੀ ਆਦਤ ਪਾਉਣੀ ਪਵੇਗੀ। ਲਾਕਡਾਊਨ 31 ਮਈ ਤੱਕ ਜਾਰੀ ਰਹੇਗਾ ਪਰ ਇਸ 'ਚ ਕੁਝ ਢਿੱਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਰੋਬਾਰ ਨੂੰ ਹੌਲੀ-ਹੌਲੀ ਖੋਲ੍ਹਣ ਦੀ ਲੋੜ ਹੈ। ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਬੱਸ ਸੇਵਾ ਸ਼ੁਰੂ ਹੋਵੇਗੀ ਪਰ ਇਸ 'ਚ 20 ਯਾਤਰੀ ਹੀ ਸਫਰ ਕਰ ਸਕਣਗੇ। ਇਸ ਦੇ ਨਾਲ ਹੀ ਦਿੱਲੀ 'ਚ ਆਟੋ ਅਤੇ ਟੈਕਸੀਆਂ ਵੀ ਦੌੜਨਗੀਆਂ। ਆਟੋ 'ਚ ਸਿਰਫ ਇਕ ਯਾਤਰੀ, ਜਦਕਿ ਟੈਕਸੀ 'ਚ 2 ਲੋਕ ਯਾਤਰਾ ਕਰ ਸਕਣਗੇ।
ਕੇਜਰੀਵਾਲ ਨੇ ਕਿਹਾ ਕਿ ਬਜ਼ਾਰ ਅਤੇ ਸ਼ਾਪਿੰਗ ਕੰਪਲੈਕਸ ਦਿੱਲੀ 'ਚ ਓਡ-ਈਵਨ ਆਧਾਰ 'ਤੇ ਫਿਰ ਤੋਂ ਖੁੱਲ੍ਹ ਸਕਦੇ ਹਨ ਪਰ ਸੈਲੂਨ ਅਜੇ ਬੰਦ ਰਹਿਣਗੇ। ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਵੀ ਜ਼ਰੂਰੀ ਹੈ। ਛੋਟ ਦੀ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਯਾਨੀ ਕਿ ਕੰਟੇਨਮੈਂਟ ਜ਼ੋਨ 'ਚ ਇਸ ਸਭ ਦੀ ਇਜਾਜ਼ਤ ਨਹੀਂ ਹੋਵੇਗੀ।

ਕਿਸਦੀ ਇਜਾਜ਼ਤ ਅਤੇ ਕਿਸ ਦੀ ਨਹੀਂ—
ਟੈਕਸੀ ਅਤੇ ਕੈਬਸ ਦੋ ਯਾਤਰੀਆਂ ਨਾਲ ਚੱਲਣ ਦੀ ਆਗਿਆ।
ਡਰਾਈਵਰ ਹਰ ਸਵਾਰੀ ਤੋਂ ਪਹਿਲਾਂ ਵਾਹਨ ਕੀਟਾਣੂ ਮੁਕਤ ਕਰਨ ਲਈ ਜ਼ਿੰਮੇਦਾਰ ਹੋਣਗੇ।
ਕਾਰਾਂ ਦੋ ਯਾਤਰੀਆਂ ਨਾਲ ਚੱਲ ਸਕਦੀਆਂ ਹਨ, ਪਰ ਦੋ-ਪਹੀਆ ਵਾਹਨਾਂ 'ਚ ਜ਼ਿਆਦਾ ਸਵਾਰ ਨਹੀਂ ਹੋ ਸਕਦੇ।
ਕਾਰ ਪੂਲਿੰਗ ਅਤੇ ਸ਼ੇਅਰਿੰਗ ਕਰਨ ਦੀ ਆਗਿਆ ਨਹੀਂ ਹੋਵੇਗੀ।
ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਨੂੰ ਆਗਿਆ ਦਿੱਤੀ ਜਾਵੇਗੀ।
ਰੈਸਟੋਰੈਂਟ ਖੁੱਲ੍ਹ ਸਕਦੇ ਹਨ ਪਰ ਸਿਰਫ ਹੋਮ ਡਿਲਿਵਰੀ ਲਈ।
ਨਿਰਮਾਣ ਗਤੀਵਿਧੀਆਂ ਦੀ ਆਗਿਆ ਦਿੱਤੀ ਜਾਵੇਗੀ ਪਰ ਬਾਹਰ ਤੋਂ ਕੋਈ ਵਰਕਰ ਨਹੀਂ ਆਵੇਗਾ।
50 ਲੋਕਾਂ ਨਾਲ ਵਿਆਹ-ਸ਼ਾਦੀਆਂ ਦਾ ਆਯੋਜਨ ਕੀਤਾ ਜਾ ਸਕਦਾ ਹੈ।
ਅੰਤਿਮ ਸੰਸਕਾਰ ਸਿਰਫ 20 ਲੋਕਾਂ ਨਾਲ ਕੀਤਾ ਜਾ ਸਕਦਾ ਹੈ।
ਹੋਟਲ, ਸਿਨੇਮਾਘਰ, ਸ਼ਾਪਿੰਗ ਮਾਲ, ਜਿਮ ਸਵੀਮਿੰਗ ਪੂਲ, ਮਨੋਰੰਜਨ ਪਾਰਕ, ਬਾਰ, ਅਸੈਂਬਲੀ ਹਾਲ ਬੰਦ ਰਹਿਣਗੇ।
ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਨ, ਸਿੱਖਿਅਕ, ਸੱਭਿਆਚਾਰਕ ਅਤੇ ਧਾਰਮਿਕ ਸਮਾਰੋਹਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਧਾਰਮਿਕ ਸਥਾਨਾਂ ਨੂੰ ਵੀ ਬੰਦ ਰੱਖਿਆ ਜਾਵੇਗਾ, ਕਿਸੇ ਵੀ ਧਾਰਮਿਕ ਸਭਾ ਦੀ ਆਗਿਆ ਨਹੀਂ ਹੋਵੇਗੀ।
ਨਾਈਂਆਂ, ਸਪਾ ਅਤੇ ਸੈਲੂਨ ਬੰਦ ਰਹਿਣਗੇ।
ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਕਰਫਿਊ ਰਹੇਗਾ, ਹੋਰ ਸਮੇਂ ਵਿਚ ਸਿਰਫ ਜ਼ਰੂਰੀ ਸੇਵਾਵਾਂ ਦੀ ਆਗਿਆ ਹੋਵੇਗੀ।
ਖੇਡ ਕੰਪਲੈਕਸ ਅਤੇ ਸਟੇਡੀਅਮ ਖੁੱਲ੍ਹ ਰਹਿ ਸਕਦੇ ਹਨ ਪਰ ਕਿਸੇ ਵੀ ਭੀੜ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ।
ਇਕ ਯਾਤਰੀ ਨਾਲ ਆਟੋ-ਰਿਕਸ਼ਾ, ਈ-ਰਿਕਸ਼ਾ, ਸਾਈਕਲ ਰਿਕਸ਼ਾ ਦੀ ਆਗਿਆ ਹੋਵੇਗੀ।

 

 


Tanu

Content Editor

Related News