ਵਿਧਾਇਕ ਦੇ ਵਿਆਹ ''ਚ ਪੁੱਜੇ ਕੇਜਰੀਵਾਲ, ਸੰਜੇ ਸਿੰਘ ਨੇ ਲਾੜੇ ਨੂੰ ਗੋਦ ''ਚ ਚੁੱਕਿਆ
06/30/2017 10:31:13 AM
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 'ਆਪ' ਵਿਧਾਇਕ ਸੰਜੀਵ ਝਾ ਦੇ ਵਿਆਹ 'ਚ ਸ਼ਾਮਲ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਤਸਵੀਰ 'ਚ ਮੁੱਖ ਮੰਤਰੀ ਸਮੇਤ ਪਾਰਟੀ ਦੇ ਕਈ ਦਿੱਗਜ ਨੇਤਾ ਵੀ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ 'ਆਪ' ਨੇਤਾ ਸੰਜੇ ਸਿੰਘ ਨੇ ਵਿਧਾਇਕ ਸੰਜੀਵ ਝਾ ਨੂੰ ਗੋਦ 'ਚ ਚੁੱਕ ਰੱਖਿਆ ਹੈ ਅਤੇ ਉਨ੍ਹਾਂ ਨਾਲ ਖੜੇ ਕੇਜਰੀਵਾਲ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ। ਤਸਵੀਰ 'ਚ ਰਾਜਸਥਾਨ 'ਚ 'ਆਪ' ਇੰਚਾਰਜ ਕੁਮਾਰ ਵਿਸ਼ਵਾਸ ਵੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਅਮਿਤ ਮਿਸ਼ਰਾ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜੋ ਕਿ ਪਾਰਟੀ ਦੇ ਸਰਗਰਮ ਵਰਕਰ ਹਨ। ਇਕ ਹੋਰ ਤਸਵੀਰ 'ਚ ਝਾ ਆਪਣੀ ਪਤਨੀ ਨਾਲ ਸੋਫੇ 'ਤੇ ਬੈਠੇ ਹੋਏ ਹਨ।
आम आदमी पार्टी के MLA @Sanjeev_aap जी के शादी में पहुंचे @ArvindKejriwal @DrKumarVishwas @dilipkpandey @SanjayAzadSln pic.twitter.com/s0AHVBvO90
— Amit Mishra (@Amitjanhit) June 28, 2017
ਝਾ ਉਹੀ ਨੇਤਾ ਹਨ, ਜਿਨ੍ਹਾਂ ਨੇ ਪਾਰਟੀ ਤੋਂ ਬਾਹਰ ਕੀਤੇ ਗਏ ਕਪਿਲ ਮਿਸ਼ਰਾ ਦੀ ਭੁੱਖ ਹੜਤਾਲ ਦੇ ਖਿਲਾਫ ਭੁੱਖ ਹੜਤਾਲ ਕੀਤੀ ਸੀ। ਉਨ੍ਹਾਂ ਨੇ ਕਪਿਲ ਨੂੰ ਸਵਾਲ ਪੁੱਛਦੇ ਹੋਏ ਕਿਹਾ ਸੀ ਕਿ ਉਹ ਮੁੱਖ ਮੰਤਰੀ ਰਿਹਾਇਸ਼ 'ਤੇ 5 ਮਈ ਨੂੰ ਕਿੰਨੇ ਵਜੇ ਗਏ ਸਨ? ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੱਕ ਕਪਿਲ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਉਦੋਂ ਤੱਕ ਪਾਰਟੀ ਦੇ 10 ਵਰਕਰ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਕੇਜਰੀਵਾਲ 'ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲਾਏ ਸਨ।
मेरा प्रिय मित्र और आम आदमी पार्टी के विधायक @Sanjeev_aap को शादी की बहुत-बहुत शुभकामनाएं। pic.twitter.com/EYJE9NNCPk
— Amit Mishra (@Amitjanhit) June 28, 2017