ਕੁਮਾਰ ਵਿਸ਼ਵਾਸ ਦੇ ਇਸ ਟਵੀਟ ਨੂੰ ਦੇਖ, ਅਰਵਿੰਦ ਕੇਜਰੀਵਾਲ ਨੂੰ ਲੱਗ ਸਕਦਾ ਹੈ ਝਟਕਾ

09/18/2017 6:00:12 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ 'ਚ ਵਿਦਰੋਹ ਦੇ ਸੁਰ ਇਕ ਵਾਰ ਫਿਰ ਤੋਂ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ। ਇਸ ਦੇ ਸੰਕੇਤ ਖੁਦ ਪਾਰਟੀ ਦੇ ਸੀਨੀਅਰ ਲੀਡਰ ਕੁਮਾਰ ਵਿਸ਼ਵਾਸ ਦੇ ਟਵੀਟ 'ਚ ਮਿਲ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਇਕ ਟਵੀਟ ਕਰ ਕੇ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਿਨਾਂ ਨਾਂ ਲਏ ਤੰਜ਼ ਕੱਸਿਆ। 
 

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਗੋਆ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੇ ਬਾਅਦ ਤੋਂ ਹੀ ਅਰਵਿੰਦ ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਦਰਮਿਆਨ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹਾਲਾਂਕਿ ਦੋਹਾਂ 'ਚੋਂ ਕਿਸੇ ਨੇ ਵੀ ਖੁੱਲ੍ਹ ਕੇ ਇਕ-ਦੂਜੇ ਨਾਲ ਨਾਰਾਜ਼ਗੀ ਨੂੰ ਗੱਲ ਨੂੰ ਕਬੂਲ ਨਹੀਂ ਕੀਤਾ। ਹਾਲਾਂਕਿ ਵਿਚ-ਵਿਚ ਕਦੇ-ਕਦੇ ਕੁਮਾਰ ਵਿਸ਼ਵਾਸ ਦੇ ਕੁਝ ਬਿਆਨ ਟਵੀਟ ਇਸ ਗੱਲ ਵੱਲ ਜ਼ਰੂਰ ਇਸ਼ਾਰਾ ਕਰਦੇ ਦਿਖਾਈ ਦਿੱਤੇ ਕਿ ਉਨ੍ਹਾਂ ਨੂੰ ਅੰਦਰ ਹੀ ਅੰਦਰ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੁਝ ਪਰੇਸ਼ਾਨੀ ਹੈ। ਕੁਝ ਮਹੀਨੇ ਪਹਿਲਾਂ ਵੀ ਕੁਮਾਰ ਵਿਸ਼ਵਾਸ ਦੀ ਪਾਰਟੀ ਅਤੇ ਕੇਜਰੀਵਾਲ ਨਾਲ ਨਾਰਾਜ਼ਗੀ ਦੀਆਂ ਖਬਰਾਂ ਮੀਡੀਆ 'ਚ ਸੁਰਖੀਆਂ ਬਣੀਆਂ ਸਨ। ਉਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵਿਸ਼ਵਾਸ ਨੂੰ ਰਾਜਸਥਾਨ ਦਾ ਪਾਰਟੀ ਇੰਚਾਰਜ ਬਣਾਉਂਦੇ ਹੋਏ ਇਕ ਟਵੀਟ ਵੀ ਕੀਤਾ ਸੀ। ਉਸ ਟਵੀਟ 'ਚ ਕੇਜਰੀਵਾਲ ਨੇ ਲਿਖਿਆ ਸੀ ਕਿ ਕੁਮਾਰ ਵਿਸ਼ਵਾਸ ਮੇਰਾ ਛੋਟਾ ਭਰਾ ਹੈ। 
 

ਕੇਜਰੀਵਾਲ ਦੇ ਇਸ ਟਵੀਟ ਦੇ ਬਾਅਦ ਤੋਂ ਲਗਭਗ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਸੋਮਵਾਰ ਨੂੰ ਕੁਮਾਰ ਵਿਸ਼ਵਾਸ ਦੇ ਇਕ ਟਵੀਟ ਨੇ ਫਿਰ ਤੋਂ ਉਨ੍ਹਾਂ ਦੇ ਅਤੇ ਕੇਜਰੀਵਾਲ ਦਰਮਿਆਨ ਮਤਭੇਦ ਨੂੰ ਜਨਤਕ ਕਰ ਦਿੱਤਾ ਹੈ। ਵਿਸ਼ਵਾਸ ਨੇ ਟਵੀਟ ਕਰਦੇ ਹੋਏ ਲਿਖਿਆ-ਸਾਥੀਆਂ ਨੂੰ ਜ਼ੀਰੋ ਸਮਝਣ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਤੱਕ ਉਹ ਤੁਹਾਡੇ ਪਿੱਛੇ ਖੜ੍ਹੇ ਹਨ, ਉਦੋਂ ਤੱਕ ਤੁਸੀਂ ਦਹਾਈ ਹੋ। ਕਦੇ ਅੱਗੇ ਖੜ੍ਹੇ ਹੋਏ ਤਾਂ ਢੰਗ ਦੀ ਇਕਾਈ ਵੀ ਨਾ ਬਚੋਗੇ। ਜਦੋਂ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੁਮਾਰ ਵਿਸ਼ਵਾਸ ਦੇ ਇਸ ਟਵੀਟ ਨੂੰ ਦੇਖਿਆ ਤਾਂ ਕਿਸੇ ਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਵਿਸ਼ਵਾਸ ਦਾ ਇਹ ਟਵੀਟ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਹੈ। ਇਸ 'ਤੇ ਲੋਕਾਂ ਨੇ ਵੀ ਖੂਬ ਕਮੈਂਟ ਲਿਖਿਆ ਕਿ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਨੂੰ ਜ਼ੋਰਦਾਰ ਸੰਦੇਸ਼ ਦਿੱਤਾ ਹੈ।