ਕੇਜਰੀਵਾਲ ਨੇ ਟਵੀਟ ਕਰ ਕੇ ਲਾਕਡਾਊਨ ''ਚ ਸਹਿਯੋਗ ਦੀ ਕੀਤੀ ਅਪੀਲ

03/23/2020 1:11:24 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਤੋਂ ਪ੍ਰਦੇਸ਼ 'ਚ ਸ਼ੁਰੂ ਲਾਕਡਾਊਨ 'ਚ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਅੱਜ ਤੋਂ ਦਿੱਲੀ 'ਚ ਲਾਕਡਾਊਨ ਸ਼ੁਰੂ। ਮੇਰੇ ਦਿੱਲੀਆਂ ਵਾਸੀਆਂ ਨੇ ਵਿਅਕਤੀਗਤ ਪਰੇਸ਼ਾਨੀ ਚੁੱਕ ਕੇ ਪ੍ਰਦੂਸ਼ਣ ਨੂੰ ਹਰਾਉਣ ਲਈ ਓਡ-ਈਵਨ ਕਰ ਕੇ ਦਿਖਾਇਆ। ਤੁਸੀਂ ਡੇਂਗੂ ਵਿਰੁੱਧ ਮਹਾ ਮੁਹਿੰਮ ਨੂੰ ਅਪਣਾਇਆ। ਮੈਨੂੰ ਭਰੋਸਾ ਹੈ ਕਿ ਕੋਵਿਡ-19 ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਤੁਸੀਂ ਲਾਕਡਾਊਨ 'ਚ ਵੀ ਆਪਣਾ ਸਹਿਯੋਗ ਦੇ ਕੇ ਇਸ ਲੜਾਈ ਨੂੰ ਜਿੱਤੋਗੇ।'' ਇਕ ਹੋਰ ਟਵੀਟ 'ਚ ਉਨ੍ਹਾਂ ਨੇ ਕਿਹਾ,''ਦਿੱਲੀ 'ਚ 30 ਕੇਸ- 23 ਵਿਦੇਸ਼ ਤੋਂ ਆਏ ਲੋਕ, 7 ਉਨ੍ਹਾਂ ਤੋਂ ਇਨਕੈਫਕਡ ਉਨ੍ਹਾਂ ਦੇ ਪਰਿਵਾਰ ਵਾਲੇ। ਫਿਲਹਾਲ ਦਿੱਲੀ ਦੀ ਸਥਿਤੀ ਕੰਟਰੋਲ 'ਚ ਹੈ, ਦੂਜੇ ਦੇਸ਼ਾਂ ਤੋਂ ਪਤਾ ਲੱਗਾ ਹੈ ਕਿ ਜੇਕਰ ਹਾਲੇ ਸਖਤੀ ਨਹੀਂ ਕੀਤੀ ਤਾਂ ਸਥਿਤੀ ਜਲਦ ਬੇਕਾਬੂ ਹੋ ਸਕਦੀ ਹੈ। ਇਸ ਲਈ ਲਾਕਡਾਊਨ ਦੀ ਪਾਲਣਾ ਕਰੋ ਤਾਂ ਕਿ ਸਥਿਤੀ ਬੇਕਾਬੂ ਨਾ ਹੋਵੇ।''

PunjabKesariਇਕ ਹੋਰ ਟਵੀਟ 'ਚ ਉਨ੍ਹਾਂ ਨੇ ਕਿਹਾ,''ਅੱਜ ਦਿੱਲੀ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ ਜਾਵੇਗਾ। ਦਿੱਲੀ 'ਚ ਲਾਕਡਾਊਨ ਹੋਣ ਦੇ ਬਾਵਜੂਦ ਇਹ ਕਰਨਾ ਜ਼ਰੂਰੀ ਹੈ, ਕਿਉਂਕਿ ਬਜਟ ਪਾਸ ਕੀਤੇ ਬਿਨਾਂ ਸਰਕਾਰ ਇਕ ਅਪ੍ਰੈਲ ਤੋਂ ਪੈਸੇ ਖਰਚ ਨਹੀਂ ਕਰ ਸਕੇਗੀ।'' ਦੱਸਣਯੋਗ ਹੈ ਕਿ ਐਤਵਾਰ ਨੂੰ ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸੋਮਵਾਰ ਤੋਂ 31 ਮਾਰਚ ਤੱਕ ਰਾਜਧਾਨੀ ਨੂੰ ਲਾਕਡਾਊਨ ਕਰਨ ਦਾ ਐਲਾਨ ਕੀਤਾ ਸੀ। ਉਪ ਰਾਜਪਾਲ ਅਨਿਲ ਬੈਜਲ ਅਤੇ ਕੇਜਰੀਵਾਲ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਲਾਕਡਾਊਨ ਦੌਰਾਨ ਦਿੱਲੀ ਦੇ ਸਰਹੱਦ ਨਾਲ ਜੁੜੀਆਂ ਸਾਰੀਆਂ ਸਰਹੱਦਾਂ ਸੀਲ ਕੀਤੀਆਂ ਜਾ ਰਹੀਆਂ ਹਨ।


DIsha

Content Editor

Related News