ਬਿਨਾਂ ਪਾਣੀ ਦੀ ਮੱਛੀ ਦੀ ਤਰ੍ਹਾਂ ਤੜਫ ਰਹੇ ਕੇਜਰੀਵਾਲ- ਮਿਸ਼ਰਾ

05/16/2017 12:04:48 PM

ਨਵੀਂ ਦਿੱਲੀ— ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ''ਤੇ ਲਗਾਤਾਰ ਹਮਲੇ ਜਾਰੀ ਰੱਖਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਬਿਨਾਂ ਪਾਣੀ ਦੀ ਮੱਛੀ ਦੀ ਤਰ੍ਹਾਂ ਤੜਫ ਰਹੇ ਹਨ। ਸ਼੍ਰੀ ਕੇਜਰੀਵਾਲ ''ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਦੀ ਵਿਦੇਸ਼ ਯਾਤਰਾ ਦਾ ਵੇਰਵਾ ਜਨਤਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ 6 ਦਿਨਾਂ ਤੱਕ ਭੁੱਖ-ਹੜਤਾਲ ਕਰਨ ਵਾਲੇ ਸ਼੍ਰੀ ਮਿਸ਼ਰਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਸਾਹਮਣੇ ਆਪਣੀ ਸ਼ਿਕਾਇਤ ਦਰਜ ਕਰਵਾਉਣਗੇ। ਸ਼੍ਰੀ ਮਿਸ਼ਰਾ ਨੇ ਸੋਮਵਾਰ ਨੂੰ ਆਪਣੀ ਭੁੱਖ-ਹੜਤਾਲ ਖਤਮ ਕੀਤੀ ਸੀ। ਕਰਾਵਲ ਨਗਰ ਤੋਂ ਵਿਧਾਇਕ ਸ਼੍ਰੀ ਮਿਸ਼ਰਾ ਨੇ ਟਵਿੱਟਰ ''ਤੇ ਲਿਖਿਆ ਹੈ,''''ਕੇਜਰੀਵਾਲ ਬਿਨਾਂ ਪਾਣੀ ਦੀ ਮੱਛੀ ਤਰ੍ਹਾਂ ਤੜਫ ਰਹੇ ਹਨ। ਕਦੇ ਵਿਧਾਇਕ, ਕਦੇ ਪਤਨੀ ਨੂੰ ਅੱਗੇ ਕਰ ਕੇ ਮੇਰੇ ਸਾਰੇ ਵੇਰਵੇ ਚਾਹੁੰਦੇ ਹਨ। ਉਨ੍ਹਾਂ ਦਾ ਇਹ ਖੇਡ ਪੁਰਾਣਾ ਹੈ।''''
ਜ਼ਿਕਰਯੋਗ ਹੈ ਕਿ ਸ਼੍ਰੀ ਮਿਸ਼ਰਾ ਅਤੇ ਸ਼੍ਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਰਮਿਆਨ ਸੋਮਵਾਰ ਨੂੰ ਟਵਿੱਟਰ ''ਤੇ ਜੰਮ ਕੇ ਇਕ-ਦੂਜੇ ''ਤੇ ਨਿਸ਼ਾਨਾ ਸਾਧੇ ਗਏ ਸਨ। ਸਾਬਕਾ ਮੰਤਰੀ ਨੇ ਖੁਦ ਨੂੰ ''ਆਪ'' ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਏਜੰਟ ਦੱਸੇ ਜਾਣ ਦਾ ਦਬਾਅ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨਾਲ ਫੋਟੋ ਆਉਣ ਨਾਲ ਕੋਈ ਉਸ ਦਾ ਏਜੰਟ ਬਣ ਜਾਂਦਾ ਹੈ ਕਿ ਤਾਂ ਸ਼੍ਰੀ ਕੇਜਰੀਵਾਲ ਕਿਸ ਦੇ ਏਜੰਟ ਹਨ। ਉਨ੍ਹਾਂ ਨੇ ਚਾਰ ਫੋਟੋ ਟਵਿੱਟਰ ''ਤੇ ਦਿੱਤੇ ਹਨ, ਜਿਸ ''ਚੋਂ ਇਕ ''ਚ ਸ਼੍ਰੀ ਕੇਜਰੀਵਾਲ ਨੂੰ ਪਾਕਿਸਤਾਨ ਦੇ ਨੇਤਾ ਨਾਲ, ਦੂਜੇ ''ਚ ਲਾਲ ਯਾਦਵ, ਤੀਜੇ ''ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੇ ਚੇਅਰਪਰਸਨ ਸੋਨੀਆ ਗਾਂਧੀ ਅਤੇ ਆਖਰ ''ਚ ਸ਼੍ਰੀ ਮੋਦੀ ਨਾਲ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਕੇਜਰੀਵਾਲ ''ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਤੋਂ ਬਾਅਦ ''ਆਪ'' ਪਾਰਟੀ ਦੇ ਨੇਤਾਵਾਂ ਨੇ ਟਵਿੱਟਰ ''ਤੇ ਫੋਟੋ ਜਾਰੀ ਕੀਤੀ ਸੀ, ਜਿਸ ''ਚ ਸ਼੍ਰੀ ਮਿਸ਼ਰਾ ਭਾਜਪਾ ਦੇ ਨੇਤਾਵਾਂ ਨਾਲ ਬੈਠੇ ਦਿਖਾਏ ਗਏ ਸਨ। ''ਆਪ'' ਪਾਰਟੀ ਦੇ ਨੇਤਾਵਾਂ ਨੇ ਇਨ੍ਹਾਂ ਫੋਟੋਆਂ ਦੇ ਆਧਾਰ ''ਤੇ ਸਾਬਕਾ ਮੰਤਰੀ ਨੂੰ ਭਾਜਪਾ ਦਾ ਏਜੰਟ ਕਰਾਰ ਦਿੱਤਾ ਸੀ।

Disha

This news is News Editor Disha