ਪ੍ਰਦੂਸ਼ਣ ਨਾਲ ਨਜਿੱਠਣ ਲਈ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ

10/15/2020 3:26:37 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਵੀਰਵਾਰ ਨੂੰ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਨਾਂ - 'ਰੈੱਡ ਲਾਈਟ ਔਨ, ਗੱਡੀ ਆਫ' ਸ਼ੁਰੂ ਕੀਤੀ ਹੈ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਵਾਜਾਈ ਸਿੰਗਨਲ 'ਤੇ ਰੁਕਣ ਦੌਰਾਨ ਆਪਣੀ ਗੱਡੀ ਦਾ ਇੰਜਣ ਬੰਦ ਕਰ ਦੇਣ। 


ਆਨਲਾਈਨ ਮੀਡੀਆ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ 1 ਕਰੋੜ ਗੱਡੀਆਂ ਰਜਿਸਟਰਡ ਹਨ। ਜੇਕਰ 30-40 ਲੱਖ ਗੱਡੀਆਂ ਹਰ ਦਿਨ ਸੜਕਾਂ 'ਤੇ ਉਤਰਦੀਆਂ ਹਨ ਤਾਂ ਆਵਾਜਾਈ ਸਿੰਗਨਲ 'ਤੇ ਰੁਕਣ ਦੌਰਾਨ ਗੱਡੀ ਦਾ ਇੰਜਣ ਚਾਲੂ ਰਹਿੰਦਾ ਹੈ, ਤਾਂ ਇਹ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਵਧਾਉਂਦਾ ਹੈ। ਜੇਕਰ ਅਸੀਂ ਆਵਾਜਾਈ ਸਿੰਗਨਲ 'ਤੇ ਇੰਜਣ ਬੰਦ ਕਰ ਦਿੰਦੇ ਹਾਂ ਤਾਂ ਇਕ ਸਾਲ ਵਿਚ 1.5 ਟਨ ਪੀਐੱਮ 10 ਘੱਟ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਰੋਜ਼ ਲਾਲ ਬੱਤੀ ਹੋਣ 'ਤੇ ਜਦੋਂ ਆਪਣੀ ਗੱਡੀ ਖੜ੍ਹੀ ਕਰਦੇ ਹਾਂ, ਉਸ ਸਮੇਂ ਆਪਣੀ ਗੱਡੀ ਬੰਦ ਨਹੀਂ ਕਰਦੇ ਅਤੇ ਗੱਡੀ ਔਨ ਰਹਿੰਦੀ ਹੈ ਤਾਂ ਸੋਚੋ ਉਸ ਸਮੇਂ ਗੱਡੀ 'ਚੋਂ ਕਿੰਨਾ ਧੂੰਆਂ ਨਿਕਲਦਾ ਹੈ।

 ਇਹ ਵੀ ਪੜ੍ਹੋ:  'ਬਹੁਤ ਖਰਾਬ' ਹੋਈ ਦਿੱਲੀ ਦੀ ਆਬੋ-ਹਵਾ, ਵੱਧ ਸਕਦੈ ਹੋਰ ਖ਼ਤਰਾ (ਤਸਵੀਰਾਂ)

ਕੇਜਰੀਵਾਲ ਨੇ ਇਹ ਵੀ ਕਿਹਾ ਕਿ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ ਅਤੇ ਅਸੀਂ ਉਨ੍ਹਾਂ ਨੂੰ ਰੋਕ ਨਹੀਂ ਸਕਦੇ। ਪਰ ਅਸੀਂ ਆਪਣੇ ਪੱਧਰ 'ਤੇ ਪ੍ਰਦੂਸ਼ਣ ਰੋਕਣ ਖ਼ਿਲਾਫ਼ ਕਦਮ ਚੁੱਕਾਂਗੇ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਹਨ, ਉਪਰੋਂ ਪ੍ਰਦੂਸ਼ਣ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦਾ ਹੈ। ਪਰਾਲੀ ਸਾੜਨ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਹੁੰਦਾ ਹੋਵੇਗਾ। ਗੁਆਂਢ ਵਿਚ ਪਰਾਲੀ ਸਾੜਨ ਨਾਲ ਦਿੱਲੀ ਵਿਚ ਇੰਨਾ ਬੁਰਾ ਹਾਲ ਹੁੰਦਾ ਹੈ ਤਾਂ ਉੱਥੇ ਆਲੇ-ਦੁਆਲੇ ਰਹਿ ਰਹੇ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਲ ਦਰ ਸਾਲ ਇਹ ਹੀ ਕਹਾਣੀ ਚੱਲਦੀ ਆ ਰਹੀ ਹੈ।

Tanu

This news is Content Editor Tanu