ਕੇਜਰੀਵਾਲ ਨੇ ਕਿਸਾਨਾਂ ਦੇ ਅੰਦੋਲਨ ਪ੍ਰਤੀ ਦੋਹਰਾਇਆ ਆਪਣਾ ਸਮਰਥਨ, ਆਖ਼ੀ ਇਹ ਗੱਲ

01/31/2021 4:15:34 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਐਤਵਾਰ ਨੂੰ ਆਪਣਾ ਸਮਰਥਨ ਦੋਹਰਾਇਆ। ਕੇਜਰੀਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਨ। ਦਿੱਲੀ ਸਰਕਾਰ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਪੱਖ 'ਚ ਕਈ ਵਾਰ ਬੋਲ ਚੁਕੀ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀ ਨਵੇਂ ਖੇਤੀ ਕਾਨੂੰਨਾਂ ਦੀ ਨਿੰਦਾ ਕਰ ਚੁਕੇ ਹਨ। ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਇਕ ਟਵੀਟ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ,''ਨਰੇਸ਼ ਜੀ, ਤੁਸੀਂ ਲੋਕ ਕਠਿਨ ਸੰਘਰਸ਼ ਕਰ ਰਹੇ ਹੋ। ਮੈਂ ਆਪਣੀ ਪਾਰਟੀ ਅਤੇ ਸਰਕਾਰ ਰਾਹੀਂ ਤੁਹਾਡੀ ਹਰ ਸੰਭਵ ਮਦਦ ਕਰਾਂਗਾ।''

ਦਰਅਸਲ ਟਿਕੈਤ ਨੇ ਇਕ ਟਵੀਟ ਕਰ ਕੇ ਕੇਜਰੀਵਾਲ ਨੂੰ ਗਾਜ਼ੀਪੁਰ ਪ੍ਰਦਰਸ਼ਨ ਸਥਾਨ 'ਤੇ ਮੂਲਭੂਤ ਸਹੂਲਤਾਵਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਾ ਆਭਾਰ ਜ਼ਾਹਰ ਕੀਤਾ ਸੀ। ਟਿਕੈਤ ਨੇ ਟਵੀਟ ਕੀਤਾ ਸੀ,''ਅਰਵਿੰਦ ਕੇਜਰੀਵਾਲ ਗਾਜ਼ੀਪੁਰ ਪ੍ਰਦਰਸ਼ਨ ਸਥਾਨ 'ਤੇ ਕਿਸਾਨਾਂ ਨੂੰ ਮੂਲਭੂਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਤੁਹਾਡਾ ਆਭਾਰ।'' ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ ਸਥਾਨ 'ਤੇ ਗਏ ਸਨ ਅਤੇ ਉੱਥੇ ਵਿਵਸਥਾਵਾਂ ਦਾ ਜਾਇਜ਼ਾ ਲਿਆ ਸੀ।

DIsha

This news is Content Editor DIsha