ਬਜਟ ''ਚ ਦਿੱਲੀ ਲਈ ਦਿਲ ਖੋਲ੍ਹੇ ਮੋਦੀ ਸਰਕਾਰ, ਨਾ ਰੁਕੇ ਐਲਾਨ : ਕੇਜਰੀਵਾਲ

01/16/2020 2:05:05 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਆਪਣੇ ਬਜਟ ਨੂੰ ਇਕ ਫਰਵਰੀ ਨੂੰ ਹੀ ਪੇਸ਼ ਕਰਨ ਦੀ ਗੁਜਾਰਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ,''ਚੋਣ ਜ਼ਾਬਤਾ 'ਚ ਕੋਈ ਪਾਲਿਸੀ ਦਾ ਐਲਾਨ ਨਹੀਂ ਹੋ ਸਕਦਾ ਹੈ ਪਰ ਕੇਂਦਰ ਸਰਕਾਰ ਦਾ ਬਜਟ ਇਕ ਫਰਵਰੀ ਨੂੰ ਆਏਗਾ। ਉਸ ਦੇ ਐਲਾਨ ਨਾਲ ਵੋਟਰ ਪ੍ਰਭਾਵਿਤ ਹੋ ਸਕਦੇ ਹਨ ਪਰ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕੇਂਦਰ ਇਕ ਫਰਵਰੀ ਨੂੰ ਹੀ ਬਜਟ ਪੇਸ਼ ਕਰੇ।

ਰਾਜਨੀਤੀ ਤੋਂ ਪਰੇ ਰਹਿ ਕੇ ਬਜਟ 'ਚ ਐਲਾਨ ਹੋਵੇ
ਕੇਜਰੀਵਾਲ ਨੇ ਕਿਹਾ,''ਰਾਜਨੀਤੀ ਨਾਲ ਦਿੱਲੀ ਦਾ ਵਿਕਾਸ ਨਾ ਰੁਕੇ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਬਜਟ ਇਕ ਫਰਵਰੀ ਨੂੰ ਆਏ ਅਤੇ ਦਿੱਲੀ ਵਾਲਿਆਂ ਲਈ ਭਰਪੂਰ ਐਲਾਨ ਹੋਣ।'' ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਇਸ ਬਾਰੇ ਚਿੱਠੀ ਲਿਖਾਂਗੇ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਬਜਟ 'ਚ ਯੋਜਨਾਵਾਂ ਦਾ ਐਲਾਨ ਕਰੇ, ਐੱਮ.ਸੀ.ਡੀ (ਦਿੱਲੀ ਨਗਰ ਨਿਗਮ) ਨੂੰ ਪੈਸਾ ਦਿੱਤਾ ਜਾਵੇ, ਦਿੱਲੀ ਲਈ ਬਜਟ ਕੀਤਾ ਜਾਵੇ ਅਤੇ ਰਾਜਨੀਤੀ ਤੋਂ ਪਰੇ ਰਹਿ ਕੇ ਬਜਟ 'ਚ ਐਲਾਨ ਹੋਵੇ।

ਕੇਂਦਰ ਸਰਕਾਰ ਚੋਣਾਂ ਦੀ ਚਿੰਤਾ ਨਾ ਕਰੇ, ਦਿੱਲੀ ਲਈ ਖੂਬ ਐਲਾਨ ਕਰੇ
ਕੇਜਰੀਵਾਲ ਨੇ ਕਿਹਾ,''ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਕਹਾਂਗਾ ਕਿ ਉਹ ਚੋਣਾਂ ਦੀ ਚਿੰਤਾ ਨਾ ਕਰੇ, ਸਗੋਂ ਦਿੱਲੀ ਲਈ ਖੂਬ ਐਲਾਨ ਕਰੇ। ਐੱਮ.ਸੀ.ਡੀ. ਲਈ ਕੇਂਦਰ ਤੋਂ ਜਿੰਨਾ ਪੈਸਾ ਆਏਗਾ, ਉਹ ਉਸੇ ਤਰ੍ਹਾਂ ਟਰਾਂਸਫਰ ਕਰ ਦਿੱਤਾ ਜਾਵੇਗਾ।'' ਉਨ੍ਹਾਂ ਨੇ ਕਿਹਾ,''ਦੇਸ਼ 'ਚ ਸਾਰਿਆਂ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ, ਜੋ ਮਰਜ਼ੀ ਚੋਣਾਂ ਲੜੇ। ਕ੍ਰਾਈਮ, ਭ੍ਰਿਸ਼ਟਾਚਾਰ ਅਤੇ ਕੈਰੇਕਟਰ ਤੋਂ ਅਸੀਂ ਨਹੀਂ ਡਿੱਗਾਂਗੇ, ਅਸੀਂ ਰਾਜਨੀਤੀ ਸਾਫ਼ ਕਰਨ ਆਏ ਹਨ।

ਸਿਸੋਦੀਆ 'ਤੇ ਟਿਕਟ ਦੇ ਬਦਲੇ ਪੈਸੇ ਲੈਣ ਦਾ ਦੋਸ਼ ਲਗਾਇਆ ਹੈ
ਬਦਰਪੁਰ ਦੇ 'ਆਪ' ਵਿਧਾਇਕ ਐੱਨ.ਡੀ. ਸ਼ਰਮਾ ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਟਿਕਟ ਦੇ ਬਦਲੇ ਪੈਸੇ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਜ਼ਾਦ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸ 'ਤੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ਉਹ ਸਾਡੇ ਪਰਿਵਾਰ ਦਾ ਹਿੱਸਾ ਹਨ, ਕੋਸ਼ਿਸ਼ ਰਹੇਗੀ ਕਿ ਉਹ ਹਿੱਸਾ ਬਣੇ ਰਹਿਣ। ਜਦੋਂ ਟਿਕਟ ਕੱਟਦਾ ਹੈ, ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗਦੇ ਹਨ। ਕੇਜਰੀਵਾਲ ਨੇ ਸਵਾਲ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੇ 15 ਵਿਧਾਇਕਾਂ ਦੇ ਸੰਪਰਕ 'ਚ ਹੋਰ ਪਾਰਟੀਆਂ ਹਨ, ਇਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ। ਉਸ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ,''ਸਾਰੀਆਂ ਪਾਰਟੀਆਂ ਕੋਸ਼ਿਸ਼ ਕਰਨਗੀਆਂ ਪਰ ਉਹ (15 ਵਿਧਾਇਕ) ਸਾਡੇ ਪਰਿਵਾਰ ਦਾ ਹਿੱਸਾ ਹਨ ਅਤੇ ਉਮੀਦ ਹੈ ਕਿ ਅੱਗੇ ਵੀ ਰਹਾਂਗੇ।

DIsha

This news is Content Editor DIsha