ਦਿੱਲੀ ਵਾਸੀਆਂ ਲਈ ਖ਼ੁਸ਼ਖ਼ਬਰੀ! ਪਾਣੀ ਅਤੇ ਬਿਜਲੀ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਐਲਾਨ

09/26/2020 2:25:11 PM

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ 'ਚ 24 ਘੰਟੇ ਬਿਜਲੀ ਦੇ ਨਾਲ 24 ਘੰਟੇ ਪਾਣੀ ਦੀ ਵੀ ਸਪਲਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਲਈ ਜਿੰਨਾ ਪਾਣੀ ਉਪਲੱਬਧ ਹੈ, ਉਸ ਨਾਲ ਹਰ ਦਿੱਲੀ ਵਾਸੀ ਨੂੰ ਹਰ ਦਿਨ ਔਸਤਨ 176 ਲੀਟਰ ਪਾਣੀ ਮਿਲ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨਾਲ ਹਾਲ ਹੀ 'ਚ ਹੋਈ ਬੈਠਕ 'ਚ, ਅਸੀਂ ਫੈਸਲਾ ਕੀਤਾ ਹੈ ਕਿ ਹਰ ਘਰ 'ਚ 24 ਘੰਟੇ ਪਾਣੀ ਦੀ ਸਪਲਾਈ ਯਕੀਨੀ ਕਰਨ ਲਈ ਇਕ ਸਲਾਹਕਾਰ ਨਿਯੁਕਤ ਕੀਤਾ ਜਾਵੇਗਾ। ਅਸੀਂ 5 ਸਾਲ ਦੇ ਅੰਦਰ ਇਸ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ। 

ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਸ਼ਟਰੀ ਰਾਜਧਾਨੀ 'ਚ ਪਾਣੀ ਦੀ ਉਪਲੱਬਧਤਾ ਵਧਾਉਣ ਲਈ ਵੱਖ-ਵੱਖ ਸੂਬਿਆਂ ਦੇ ਨਾਲ ਗੱਲਬਾਤ ਕਰ ਰਹੇ ਹਨ। ਜਿਵੇਂ ਕਿ ਯੂ.ਪੀ., ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਰ ਉਸੇ ਸਮੇਂ ਸਾਨੂੰ ਦਿੱਲੀ 'ਚ ਪਹਿਲਾਂ ਤੋਂ ਉਪਲੱਬਧ ਪਾਣੀ ਦੇ ਬਿਹਤਰ ਪ੍ਰਬੰਧਨ ਦੀ ਜ਼ਰੂਰਤ ਹੈ। ਕੇਜਰੀਵਾਲ ਨੇ ਕਿਹਾ ਕਿ 2 ਕਰੋੜ ਦਿੱਲੀ ਵਾਸੀਆਂ ਦੇ ਲਿਹਾਜ ਨਾਲ ਦਿੱਲੀ 'ਚ ਪੂਰਾ ਪਾਣੀ ਉਪਲੱਬਧ ਹੈ ਪਰ ਇਸ ਦੀ ਸਹੀ ਵਰਤੋਂ ਨਹੀਂ ਹੋ ਪਾ ਰਹੀ ਹੈ। ਇਹ ਪਾਣੀ ਜਾ ਕਿੱਥੇ ਰਿਹਾ ਹੈ? ਇਸ ਦੀ ਚੋਰੀ ਹੋ ਰਹੀ ਹੈ, ਇਹ ਲੀਕ ਹੋ ਰਿਹਾ ਹੈ ਜਾਂ ਇਸ ਦਾ ਸਹੀ ਪ੍ਰਬੰਧਨ ਨਹੀਂ ਹੋ ਰਿਹਾ ਹੈ।


DIsha

Content Editor

Related News