ਪ੍ਰੈੱਸ ਕਾਨਫਰੰਸ ''ਚ ਬੋਲੇ ਕੇਜਰੀਵਾਲ- ਸੜਕਾਂ ''ਤੇ ਮਜ਼ਦੂਰਾਂ ਨੂੰ ਦੇਖ ਕੇ ਲੱਗਦਾ ਹੈ ਫੇਲ ਹੋ ਗਿਆ ਸਿਸਟਮ

05/10/2020 6:42:20 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਭਾਵ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ 75 ਫੀਸਦੀ ਮਾਮਲੇ ਬਿਨਾਂ ਲੱਛਣ ਜਾਂ ਹਲਕੇ ਲੱਛਣ ਵਾਲੇ ਮਰੀਜ਼ਾਂ ਦੇ ਹਨ। ਕੇਜਰੀਵਾਲ ਨੇ ਕਿਹਾ ਕਿ ਸੜਕਾਂ 'ਤੇ ਮਜ਼ਦੂਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਿਸਟਮ ਫੇਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਕਿ ਪ੍ਰਵਾਸੀ ਮਜ਼ਦੂਰ ਦਿੱਲੀ ਛੱਡ ਕੇ ਨਾ ਜਾਣ, ਜੇਕਰ ਫਸੇ ਹੀ ਹਨ ਅਤੇ ਜਾਣਾ ਚਾਹੁੰਦੇ ਹਨ ਤਾਂ ਅਸੀਂ ਟਰੇਨ ਦਾ ਇੰਤਜ਼ਾਮ ਕਰ ਰਹੇ ਹਾਂ। ਬਿਹਾਰ, ਮੱਧ ਪ੍ਰਦੇਸ਼ ਟਰੇਨਾਂ ਗਈਆਂ ਹਨ, ਥੋੜ੍ਹੀ ਉਡੀਕ ਹੋਰ ਕਰੋ ਪਰ ਪੈਦਲ ਨਾ ਜਾਓ।

ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ 6,923 ਕੇਸ ਹਨ, ਜਦਕਿ 73 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਬਜ਼ੁਰਗਾਂ ਦੀ ਮੌਤ ਜ਼ਿਆਦਾ ਹੋ ਰਹੀ ਹੈ। ਮਰਨ ਵਾਲੇ 82 ਫੀਸਦੀ 'ਚ 50 ਸਾਲ ਤੋਂ ਵਧੇਰੇ ਉਮਰ ਵਾਲੇ ਹਨ। ਕਰੀਬ 1500 ਲੋਕ ਹਸਪਤਾਲ 'ਚ ਭਰਤੀ ਹਨ, ਜਿਨ੍ਹਾਂ 'ਚੋਂ 91 ਆਈ. ਸੀ. ਯੂ. ਵਿਚ ਹਨ। ਕੋਰੋਨਾ ਨਾਲ ਹੁਣ ਤੱਕ 2091 ਲੋਕ ਠੀਕ ਹੋ ਚੁੱਕੇ ਹਨ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ 'ਚ ਗੰਭੀਰ ਕੇਸ ਬਹੁਤ ਘੱਟ ਹਨ। ਘੱਟ ਲੱਛਣ ਵਾਲੇ ਮਰੀਜ਼ਾਂ ਦੇ ਘਰ 'ਚ ਇਲਾਜ ਲਈ ਟੀਮ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਰੀਅਰਸ ਜੇਕਰ ਕੋਵਿਡ-19 ਨਾਲ ਬੀਮਾਰ ਹੁੰਦਾ ਹੈ ਤਾਂ ਫਾਈਵ ਸਟਾਰ ਵਿਚ ਇਲਾਜ ਦੀ ਵਿਵਸਥਾ ਕੀਤੀ ਜਾਵੇਗੀ ਪਰ ਅਸੀਂ ਇਹ ਆਰਡਰ ਪਾਸ ਕੀਤਾ ਅਤੇ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਐਂਬੂਲੈਂਸ ਦੀ ਮੁਸ਼ਕਲ ਹੋ ਰਹੀ ਸੀ, ਇਸ ਲਈ ਸ਼ਨੀਵਾਰ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੀ ਐਂਬੂਲੈਂਸ ਵੀ ਲੈ ਲਈ ਹੈ। ਇਸ ਫੈਸਲੇ ਤੋਂ ਮੈਨੂੰ ਉਮੀਦ ਹੈ ਕਿ ਐਂਬੂਲੈਂਸ ਦੀ ਮੁਸ਼ਕਲ ਨਹੀਂ ਆਵੇਗੀ।


Tanu

Content Editor

Related News