ਹਾਲਾਤ ਕਾਬੂ ''ਚ, ਕੁਆਰੰਟੀਨ ਦਾ ਉਲੰਘਣ ਕਰਨ ਵਾਲਿਆਂ ''ਤੇ ਹੋਵੇਗੀ ਕਾਰਵਾਈ : ਕੇਜਰੀਵਾਲ

04/01/2020 6:15:53 PM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਲਾਕ ਡਾਊਨ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਦਿੱਲੀ 'ਚ ਹਾਲਾਤ ਕਾਬੂ 'ਚ ਹਨ। ਇੱਥੇ ਕਮਿਊਨਿਟੀ ਪੱਧਰ ਤੱਕ ਕੋਰੋਨਾ ਨਹੀਂ ਫੈਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਇਸ ਸਮੇਂ ਕੁੱਲ 120 ਪਾਜ਼ੀਟਿਵ ਮਰੀਜ਼ ਹਨ। 766 ਲੋਕ ਕੋਰੋਨਾ ਕਰ ਕੇ ਹਸਪਤਾਲਾਂ 'ਚ ਹਨ। ਦਿੱਲੀ ਸਥਿਤ ਨਿਜ਼ਾਮੂਦੀਨ ਤਬਲੀਗੀ ਜਮਾਤ ਦੇ ਮਰਕਜ਼ ਇਮਾਰਤ 'ਚੋਂ 2346 ਦੇ ਕਰੀਬ ਲੋਕ ਬਾਹਰ ਕੱਢੇ ਗਏ। ਮਰਕਜ਼ 'ਚ 536 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਅਤੇ 1810 ਲੋਕਾਂ ਆਈਸੋਲੇਸ਼ਨ 'ਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਧਾਰਮਿਕ ਆਯੋਜਨ ਨਾ ਕੀਤੇ ਜਾਣ, ਨਹੀਂ ਤਾਂ ਵਾਇਰਸ ਨੂੰ ਰੋਕਣਾ ਮੁਸ਼ਕਲ ਹੋਵੇਗਾ। ਕੋਰੋਨਾ ਦਾ ਸਮੂਹਕ ਫੈਲਾਅ ਨਾ ਕੀਤਾ ਜਾਵੇ। ਕੁਆਰੰਟੀਨ ਦਾ ਉਲੰਘਣ ਕਰਨ ਵਾਲਿਆਂ 'ਤੇ ਕਾਰਵਾਈ ਹੋਵੇਗੀ। 

ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ 'ਚ ਜਿੰਨੇ ਵੀ ਡਾਕਟਰ ਜੋ ਕਿ ਕੋਰੋਨਾ ਨਾਲ ਜੰਗ 'ਚ ਮਦਦ ਕਰ ਰਹੇ ਹਨ। ਉਨ੍ਹਾਂ ਦਾ ਮੈਂ ਵੀਡੀਓ ਕਾਨਫਰੰਸਿੰਗ ਜ਼ਰੀਏ ਧੰਨਵਾਦ ਕੀਤਾ ਹੈ। ਡਾਕਟਰਾਂ ਲਈ ਫਾਈਵ ਸਟਾਰ ਹੋਟਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਡਾਕਟਰ ਅਤੇ ਸਿਹਤ ਕਰਮੀ ਵੀ ਕਿਸੇ ਸਿਪਾਹੀ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਨਰਸਿੰਗ ਸਟਾਫ ਪੂਰੀ ਸੇਵਾ ਨਿਭਾ ਰਹੇ ਹਨ। ਜੇਕਰ ਕੋਈ ਕਰਮਚਾਰੀਆਂ ਮਰਦਾ ਹੈ ਤਾਂ ਉਸ ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਦੇਵੇਗੀ। ਮੈਂ ਆਸ ਕਰਦਾ ਹਾਂ ਕਿ ਡਾਕਟਰਾਂ ਨੂੰ ਕੁਝ ਵੀ ਨਹੀਂ ਹੋਵੇ। ਮੈਂ ਡਾਕਟਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਂਗਾ। ਕੇਜਰੀਵਾਲ ਨੇ ਕਿਹਾ ਕਿ ਟੈਸਟਿੰਗ ਕਿੱਟ ਦੀ ਕਮੀ ਹੈ, ਇਸ ਲਈ ਮੈਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Tanu

This news is Content Editor Tanu