ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਵਾਲੀ ਪਟੀਸ਼ਨ ਖਾਰਜ

Tuesday, Jan 08, 2019 - 06:01 PM (IST)

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ 'ਆਪ' ਨੇਤਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਅਪਰਾਧਕ ਮਾਮਲੇ 'ਚ ਮੁਕੱਦਮਾ ਚੱਲਣ ਦੇ ਆਧਾਰ 'ਤੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਲਈ ਦਾਇਰ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ। ਚੀਫ ਜਸਟਿਸ ਰਾਜੇਂਦਰ ਮੇਨਨ ਅਤੇ ਜਸਟਿਸ ਵੀ.ਕੇ. ਰਾਵ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ 'ਚ ਮੁਕੱਦਮਾ ਅਜੇ ਵੀ ਪੈਂਡਿੰਗ ਹੈ ਅਤੇ ਨਵੇਂ ਚੁਣੇ ਮੈਂਬਰਾਂ ਨੂੰ ਇਸ ਤਰ੍ਹਾਂ ਹਟਾਇਆ ਨਹੀਂ ਜਾ ਸਕਦਾ। ਬੈਂਚ ਨੇ ਕਿਹਾ,''ਮੁਕੱਦਮਾ ਹੁਣ ਵੀ ਚੱਲ ਰਿਹਾ ਹੈ। ਅਦਾਲਤ ਐਡਵੋਕੇਟ ਹਰਿਨਾਥ ਰਾਮ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਉੱਪ ਰਾਜਪਾਲ ਨੂੰ ਕੇਜਰੀਵਾਲ ਅਤੇ ਦਿੱਲੀ ਦੇ ਉਸ ਸਮੇਂ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ 'ਤੇ ਹਮਲੇ ਨਾਲ ਜੁੜੇ ਅਪਰਾਧਕ ਮਾਮਲੇ 'ਚ ਦੋਸ਼ੀ ਮੰਤਰੀਆਂ ਨੂੰ ਤੁਰੰਤ ਬਰਖਾਸਤ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਕਿ ਕੇਜਰੀਵਾਲ ਨੇ ਸੰਵਿਧਾਨ ਦੇ ਅਧੀਨ ਲਈ ਗਈ ਸਹੁੰ ਦੀ ਉਲੰਘਣਾ ਕੀਤੀ, ਕਿਉਂਕਿ ਉਹ ਹੋਰ ਨਵੇਂ ਚੁਣੇ ਮੈਂਬਰਾਂ ਨਾਲ ਸਾਜਿਸ਼ ਰਚ ਕੇ ਹਿੰਸਾ 'ਚ ਕਥਿਤ ਤੌਰ 'ਤੇ ਸ਼ਾਮਲ ਹੋਏ।


DIsha

Content Editor

Related News