ਕੇਜਰੀਵਾਲ ਕੈਬਨਿਟ ਦਾ ਫੈਸਲਾ- ਦਿੱਲੀ 'ਚ ਬਣਾਈ ਜਾਵੇਗੀ ਸਪੋਰਟ ਯੂਨੀਵਰਸਿਟੀ

10/03/2019 5:27:26 PM

ਨਵੀਂ ਦਿੱਲੀ— ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਈ ਵੱਡੇ ਐਲਾਨ ਕਰ ਰਹੇ ਹਨ। ਹੁਣ ਉਨ੍ਹਾਂ ਨੇ ਖੇਡ ਜਗਤ ਨੂੰ ਉਤਸ਼ਾਹ ਦੇਣ ਲਈ ਨਵੀਂ ਪਹਿਲ ਕੀਤੀ ਹੈ। ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ 'ਚ ਜਲਦ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਦਾ ਦਾਅਵਾ ਹੈ ਕਿ ਦਿੱਲੀ ਸਰਕਾਰ ਖਿਡਾਰੀਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਕਈ ਵੱਡੇ ਕਦਮ ਚੁੱਕ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਦਿੱਲੀ 'ਚ ਪਹਿਲਾ ਫੀਫਾ ਸਰਟੀਫਾਈਡ ਗਰਾਊਂਡ ਬਣਾਇਆ। ਹਾਕੀ ਦੇ ਖਿਡਾਰੀਆਂ ਲਈ 2 ਮੈਦਾਨ ਬਣਾਏ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਖਿਡਾਰੀਆਂ ਲਈ ਜੋ ਕਦਮ ਚੁੱਕ ਰਹੀ ਹੈ, ਉਸ ਨਾਲ ਨਾ ਸਿਰਫ਼ ਮੌਜੂਦਾ ਖਿਡਾਰੀਆਂ ਦੀ ਪ੍ਰਤਿਭਾ 'ਚ ਹੋਰ ਨਿਖਾਰ ਆਏਗਾ, ਸਗੋਂ ਦਿੱਲੀ 'ਚ ਹੋਰ ਨਵੇਂ-ਨਵੇਂ ਪ੍ਰਤਿਭਾਸ਼ਾਲੀ ਖਿਡਾਰੀ ਤਿਆਰ ਹੋਣਗੇ।


DIsha

Content Editor

Related News