ਦਿੱਲੀ ਵੋਟਿੰਗ ਦੌਰਾਨ ਕੇਜਰੀਵਾਲ ਤੇ ਸਮਰਿਤੀ ਵਿਚਾਲੇ ਛਿੜੀ ਟਵਿੱਟਰ ਵਾਰ

02/08/2020 2:24:22 PM

ਨਵੀਂ ਦਿੱਲੀ— ਦਿੱਲੀ ਚੋਣਾਂ 2020 ਦੀ ਵੋਟਿੰਗ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਵਿਚਾਲੇ ਟਵਿੱਟਰ 'ਤੇ ਵਾਰ ਛਿੜ ਗਈ ਹੈ। ਦਰਅਸਲ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਖਾਸ ਕਰ ਕੇ ਉਨ੍ਹਾਂ ਨੇ ਔਰਤਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਕੇਜਰੀਵਾਲ ਦੀ ਇਸ ਅਪੀਲ 'ਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਭੜਕ ਗਈ ਅਤੇ ਬੋਲੀ ਕਿ ਕੀ ਕੇਜਰੀਵਾਲ ਔਰਤਾਂ ਨੂੰ ਇੰਨਾ ਵੀ ਸਮਰੱਥ ਨਹੀਂ ਸਮਝਦੇ ਕਿ ਉਹ ਆਪਣੇ ਦਿਲ ਤੋਂ ਵੋਟ ਪਾ ਸਕਣ। ਸਮਰਿਤੀ ਨੇ ਟਵੀਟ ਕੀਤਾ ਕੀ ਤੁਸੀਂ ਔਰਤਾਂ ਨੂੰ ਇੰਨਾ ਸਮਰੱਥ ਨਹੀਂ ਸਮਝਦੇ ਕਿ ਉਹ ਖੁਦ ਤੈਅ ਕਰ ਸਕਣ ਕਿ ਕਿਸ ਨੂੰ ਵੋਟ ਪਾਉਣੀ ਹੈ।



ਇਸ ਤੋਂ ਬਾਅਦ ਕੇਜਰੀਵਾਲ ਨੇ ਜਵਾਬ ਦਿੱਤਾ ਅਤੇ ਟਵੀਟ ਕੀਤਾ ਕਿ ਸਮਰਿਤੀ ਜੀ, ਦਿੱਲੀ ਦੀਆਂ ਔਰਤਾਂ ਨੇ ਕਿਸ ਨੂੰ ਵੋਟ ਪਾਉਣੀ ਹੈ, ਇਹ ਤੈਅ ਕਰ ਲਿਆ ਹੈ ਅਤੇ ਪੂਰੀ ਦਿੱਲੀ 'ਚ ਇਸ ਵਾਰ ਆਪਣੇ ਪਰਿਵਾਰ ਦਾ ਵੋਟ ਔਰਤਾਂ ਨੇ ਹੀ ਤੈਅ ਕੀਤਾ ਹੈ। ਆਖਰਕਾਰ ਘਰ ਤਾਂ ਉਨ੍ਹਾਂ ਨੇ ਹੀ ਚਲਾਉਣਾ ਹੁੰਦਾ ਹੈ। 


ਦਰਅਸਲ ਕੇਜਰੀਵਾਲ ਨੇ ਟਵੀਟ ਕੀਤਾ ਸੀ ਕਿ ਵੋਟ ਪਾਉਣ ਜ਼ਰੂਰ ਜਾਓ। ਸਾਰੀਆਂ ਔਰਤਾਂ ਨੂੰ ਖਾਸ ਅਪੀਲ-ਜਿਵੇਂ ਤੁਸੀਂ ਘਰ ਦੀ ਜ਼ਿੰਮੇਵਾਰੀ ਬਾਖੂਬੀ ਸੰਭਾਲਦੇ ਹੋ, ਉਂਝ ਹੀ ਮੁਲਕ ਅਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ 'ਤੇ ਹੈ। ਤੁਸੀਂ ਸਾਰੀਆਂ ਔਰਤਾਂ ਵੋਟ ਪਾਉਣ ਜ਼ਰੂਰ ਜਾਓ ਅਤੇ ਆਪਣੇ ਘਰ ਦੇ ਪੁਰਸ਼ਾਂ ਨੂੰ ਵੀ ਲੈ ਕੇ ਜਾਓ। ਪੁਰਸ਼ਾਂ ਨਾਲ ਚਰਚਾ ਜ਼ਰੂਰ ਕਰੋ ਕਿ ਕਿਸ ਨੂੰ ਵੋਟ ਪਾਉਣਾ ਸਹੀ ਰਹੇਗਾ। 
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਰਨ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ। ਜੇਕਰ ਉਹ ਫਿਰ ਤੋਂ ਚੁਣੇ ਜਾਂਦੇ ਹਨ ਤਾਂ ਇਹ ਉਨ੍ਹਾਂ ਲਈ ਸੀਟ ਤੋਂ ਅਤੇ ਨਾਲ ਹੀ ਮੁੱਖ ਮੰਤਰੀ ਦੇ ਰੂਪ ਵਿਚ ਕਾਰਜਕਾਲ ਲਈ ਇਕ ਵੱਡੀ ਹੈਟ੍ਰਿਕ ਹੋਵੇਗੀ।

Tanu

This news is Content Editor Tanu