ਸਿਰਸਾ ਨੇ ਕੇਜਰੀਵਾਲ ਸਰਕਾਰ ਨੂੰ ਲਿਆ ਲੰਮੇ ਹੱਥੀਂ, ਕੀਤੇ ਕਈ ਖੁਲਾਸੇ

01/05/2020 2:47:02 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲਿਆ ਹੈ। ਸਿਰਸਾ ਨੇ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਇਕ ਅਜਿਹਾ ਮੁੱਖ ਮੰਤਰੀ ਜਿਸ ਨੇ 5 ਸਾਲ ਟਵੀਟ ਟਵੀਟ ਖੇਡਣ ਅਤੇ ਫਿਲਮਾਂ ਰਿਵਿਊ ਕਰਨ  ਤੋਂ ਇਲਾਵਾ ਕੋਈ ਕੰਮ ਹੀ ਨਹੀਂ ਕੀਤਾ, ਤਾਂ ਉਸ ਨੂੰ ਟੀ. ਵੀ. ਪ੍ਰੋਗਰਾਮ 'ਚ ਸਵਾਲ ਪੁੱਛਣ ਲਈ ਵੀ ਟੀਮ ਰੱਖਣੀ ਪੈਂਦੀ ਹੈ! ਕੇਜਰੀਵਾਲ ਦੀ ਪੋਲ ਖੋਲ੍ਹਦਿਆਂ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਦਾ ਕਰੋੜਾਂ ਰੁਪਏ ਖਰਚ ਕੇ ਬੰਦ ਕਮਰਿਆਂ 'ਚ ਟੀ. ਵੀ. ਚੈਨਲਾਂ 'ਤੇ ਆਪਣੇ ਲੋਕਾਂ ਨੂੰ ਖੜ੍ਹੇ ਕਰ ਕੇ ਸਵਾਲ ਪੁੱਛਵਾਉਂਦੇ ਹਨ ਅਤੇ ਆਪਣੀ ਵਾਹ-ਵਾਹ ਕਰਾਉਂਦੇ ਹਨ। ਕੇਜਰੀਵਾਲ ਦੀ ਸੱਚਾਈ ਅੱਜ ਸਾਹਮਣੇ ਆ ਗਈ, ਜਦੋਂ ਡਿਪਟੀ ਸੀ. ਐੱਮ. ਮਨੀਸ਼ ਸਿਸੌਦੀਆ ਜਨਤਾ ਵਿਚਾਲੇ ਗਏ ਤਾਂ ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਤੁਹਾਡਾ ਪਾਣੀ ਦਾ ਬਿੱਲ ਤਾਂ ਨਹੀਂ ਆਇਆ? ਉਸ ਸਮੇਂ ਲੋਕਾਂ ਨੇ ਪਾਣੀ ਦਾ ਬਿੱਲ ਦਿਖਾ ਕੇ ਕਿਹਾ ਕਿ ਇਹ ਆਏ ਹਨ ਸਾਡੇ ਪਾਣੀ ਦੇ ਬਿੱਲ, ਬਿਜਲੀ ਦੇ ਬਿੱਲ। 

ਸਿਰਸਾ ਨੇ ਕਿਹਾ ਕਿ ਦਿੱਲੀ ਦੇ 500 ਕਰੋੜ ਰੁਪਏ ਲੁਟਾ ਕੇ ਹਰ ਰੋਜ਼ ਕੇਜਰੀਵਾਲ ਨੇ ਟੀ. ਵੀ. 'ਚ ਇਸ਼ਤਿਹਾਰ ਚਲਾਏ। ਉਨ੍ਹਾਂ ਨੇ ਦਿੱਲੀ ਦੀ ਜਨਤਾ ਨਾਲ ਜੋ ਫਰੇਬ-ਧੋਖਾ ਕੀਤਾ ਹੈ, ਉਸ ਦੀ ਸੱਚਾਈ ਸਾਹਮਣੇ ਹੈ। ਅੱਜ ਮਨੀਸ਼ ਸਿਸੋਦੀਆ ਨੂੰ ਸਟੇਜ ਛੱਡ ਕੇ ਦੌੜਨਾ ਪਿਆ। ਤੁਸੀਂ ਯਾਦ ਰੱਖਣਾ ਜੋ ਧੋਖਾ ਤੁਸੀਂ ਦਿੱਲੀ ਦੀ ਜਨਤਾ ਨਾਲ ਕੀਤਾ ਹੈ, ਉਸ ਦੇ ਚੱਲਦਿਆਂ ਤੁਹਾਨੂੰ ਫਰਵਰੀ 'ਚ ਦਿੱਲੀ ਛੱਡ ਕੇ ਦੌੜਨਾ ਪੈ ਸਕਦਾ ਹੈ।

ਦੱਸਣਯੋਗ ਹੈ ਕਿ ਸਾਲ 2020 'ਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਇੱਥੋਂ ਤਕ ਕਿ ਕੇਜਰੀਵਾਲ ਵੀ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਜਨਤਾ ਨੂੰ ਲੁਭਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ 100 ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ ਲੋਕਾਂ ਦੇ ਪਾਣੀ ਦੇ ਬਿੱਲ ਮੁਆਫ਼ ਕਰਨ ਦੀ ਗੱਲ ਕਹਿ ਰਹੇ ਹਨ।


Tanu

Content Editor

Related News