ਸ਼੍ਰੀ ਗੌਰੀਸ਼ੰਕਰ ਕਾਂਵੜ ਸੇਵਾ ਕਮੇਟੀ ਵੱਲੋਂ ਪੰਜਾਬ ਕੇਸਰੀ ਸਮੂਹ ਜਲੰਧਰ ਦੇ ਡਾਇਰੈਕਟਰ ਸ਼੍ਰੀ ਆਰੂਸ਼ ਚੋਪੜਾ ਦਾ ਸਨਮਾਨ

07/26/2022 12:14:47 PM

ਨਵੀਂ ਦਿੱਲੀ- ਕਾਂਵੜ ਕੰਪਲੈਕਸਾਂ 'ਚ ਜਿੱਥੇ ਸ਼ਿਵ ਭਗਤਾਂ ਦਾ ਸੁਆਗਤ ਕੀਤਾ ਜਾ ਰਿਹਾ ਹੈ, ਉੱਥੇ ਹੀ ਬਾਬਾ ਭੋਲੇਨਾਥ ਦੇ ਆਸ਼ੀਰਵਾਦ ਦੀ ਵਰਖਾ ਵੀ ਹੋ ਰਹੀ ਹੈ। ਸਾਵਣ ਦੇ ਪਵਿੱਤਰ ਮਹੀਨੇ ਕਾਂਵੜ ਸੇਵਾ ਕਮੇਟੀਆਂ 'ਚ ਵਧਾਈ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਜੀ.ਟੀ. ਰੋਡ ਸ਼ਾਹਦਰਾ ਸਥਿਤ ਸ਼੍ਰੀ ਗੌਰੀਸ਼ੰਕਰ ਕਾਂਵੜ ਸੇਵਾ ਕਮੇਟੀ (ਰਜਿ.) ਦੇ ਕੈਂਪ 'ਚ ਪਹੁੰਚ ਕੇ ਪੰਜਾਬ ਕੇਸਰੀ ਸਮੂਹ, ਜਲੰਧਰ ਦੇ ਡਾਇਰੈਕਟਰ ਸ਼੍ਰੀ ਆਰੂਸ਼ ਚੋਪੜਾ ਨੇ ਸੋਮਵਾਰ ਨੂੰ ਭਗਵਾਨ ਸਿੰਘ ਦਾ ਆਸ਼ੀਰਵਾਦ ਲਿਆ। ਇਸ ਮੌਕੇ ਕਮੇਟੀ ਵਲੋਂ ਉਨ੍ਹਾਂ ਦਾ ਸ਼ਾਲ ਦੇ ਕੇ ਸੁਆਗਤ ਕਰਨ ਨਾਲ ਭਗਵਾਨ ਸ਼ਿਵ ਦੀ ਤਸਵੀਰ ਵਿਸ਼ੇਸ਼ ਰੂਪ ਨਾਲ ਭੇਟ ਕੀਤੀ ਗਈ। 

ਕਾਂਵੜੀਆਂ 'ਚ ਵੰਡਿਆ ਪ੍ਰਸਾਦ

ਸ਼੍ਰੀ ਆਰੂਸ਼ ਚੋਪੜਾ ਨੇ ਕਾਂਵੜ ਕੈਂਪ 'ਚ ਕਾਂਵੜੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ 'ਚ ਪ੍ਰਸਾਦ ਵੰਡਿਆ। ਇਸ ਮੌਕੇ ਕਮੇਟੀ ਦੇ ਸੰਸਥਾਪਕ ਅਤੇ ਸਰਪ੍ਰਸਤ ਦੀਪਕ ਸ਼ਰਮਾ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਕਮੇਟੀ ਦੇ ਪ੍ਰਧਾਨ ਗੌਰਵ ਸ਼ਰਮਾ, ਦੇਵੇਂਦਰ ਪਾਲ ਸ਼ਰਮਾ, ਪੰਕਜ ਗਰਗ, ਡਾ. ਪ੍ਰਵੀਨ ਗਰਗ, ਅਤੁਲ ਡਾਵਰ, ਨਿਸ਼ੂ ਡਾਵਰ, ਗੌਰਵ ਸੋਨੀ, ਸ਼ੋਭਿਤ ਸ਼ਰਮਾ, ਸਚਿਨ ਜਿੰਦਲ, ਦੀਪੂ ਮੇਹਤਾ, ਵਿਪਿਨ ਗੁਪਤਾ, ਪ੍ਰਵੀਨ ਖੰਨਾ, ਪ੍ਰਾਂਜਲ ਸ਼ਰਮਾ, ਸਤਿਅਮ ਸੇਠੀ, ਖੇਮ ਚੰਦ ਆਦਿ ਪ੍ਰੋਗਰਾਮ 'ਚ ਹਾਜ਼ਰ ਰਹੇ।

ਪਹੁੰਚ ਰਹੇ ਹਨ ਸਨਮਾਨਯੋਗ ਸ਼ਖ਼ਸੀਅਤਾਂ

ਕੈਂਪ 'ਚ ਪ੍ਰਸ਼ਾਸਨਿਕ ਅਧਿਕਾਰੀ, ਪੁਲਸ ਅਧਿਕਾਰੀ ਸਮੇਤ ਸਮਾਜ ਦੇ ਸਨਮਾਨਯੋਗ ਸ਼ਖ਼ਸੀਅਤਾਂ ਕੈਂਪ 'ਚ ਵਿਸ਼ੇਸ਼ ਰੂਪ ਨਾਲ ਪਹੁੰਚ ਰਹੇ ਹਨ। ਕਮੇਟੀ ਵਲੋਂ ਆਵਾਜਾਈ ਪੁਲਸ ਡਿਪਟੀ ਕਮਿਸ਼ਨਰ (ਪੂਰਬੀ ਰੇਂਜ) ਡਾ. ਰਾਮ ਗੋਪਾਲ ਨਾਈਕ ਨੇ ਵੀ ਕੈਂਪ ਪਹੁੰਚ ਕੇ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਲਿਆ। ਸੰਸਥਾ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਦਿਨ ਰਾਤ ਕੀਤੀ ਜਾ ਰਹੀ ਸ਼ਿਵ ਭਗਤਾਂ ਦੀ ਸੇਵਾ

ਸ਼੍ਰੀ ਗੌਰੀਸ਼ੰਕਰ ਕਾਂਵੜ ਸੇਵਾ ਕਮੇਟੀ ਦੇ ਕੈਂਪ 'ਚ ਸ਼ਿਵ ਭਗਤਾਂ ਦੀ ਸੇਵਾ ਦਿਨ-ਰਾਤ ਕੀਤੀ ਜਾ ਰਹੀ ਹੈ। ਦੂਰ-ਦੂਰ ਤੋਂ ਪਹੁੰਚੇ ਕਾਂਵੜੀਆਂ ਲਈ ਨਾਸ਼ਤੇ, ਭੋਜਨ ਨਾਲ ਡਾਕਟਰੀ ਆਦਿ ਦੀ ਵਿਵਸਥਾ ਵਿਸ਼ੇਸ਼ ਰੂਪ ਨਾਲ ਕੀਤੀ ਗਈ ਹੈ। ਕਾਂਵੜੀਆ ਦੇ ਆਰਾਮ ਕਰਨ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਪੈਦਲ ਚਲ ਕੇ ਆਉਣ ਦੀ ਥਕਾਵਟ ਦੂਰ ਹੋ ਸਕੇ।


DIsha

Content Editor

Related News