ਅਰੁਣਾਚਲ ਦੇ ਸਾਬਕਾ CM ਦੇ ਭਰਾ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

06/28/2019 8:20:04 PM

ਨਵੀਂ ਦਿੱਲੀ: ਅਰੁਣਾਚਲ ਦੇ ਸਾਬਕਾ ਸੀ. ਐਮ. ਨਾਬਾਮ ਤੁਰਕੀ ਦੇ ਭਰਾ ਨਾਬਾਮ ਹਰੀ ਉਸ ਦੀ ਪਤਨੀ ਤੇ ਕੁੱਝ ਪੀ. ਡਬਲਯੂ. ਡੀ. ਅਧਿਕਾਰੀਆਂ ਖਿਲਾਫ ਸੀ. ਬੀ. ਆਈ. ਨੇ ਸਰਕਾਰੀ ਠੇਕੇ 'ਚ ਭ੍ਰਿਸ਼ਟਾਚਾਰ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਸੀ. ਬੀ. ਆਈ. ਦਾ ਕਹਿਣਾ ਹੈ ਕਿ ਇਹ ਮਾਮਲਾ ਸੂਬੇ ਦੇ ਪੀ. ਡਬਲਯੂ. ਮੰਤਰੀ ਰਹਿਣ ਦੌਰਾਨ ਤੁਕੀ ਵਲੋਂ ਆਪਣੇ ਕਰੀਬੀਆਂ ਨੂੰ ਠੇਕਾ ਦਿੱਤੇ ਜਾਣ ਸਬੰਧਿਤ ਹੈ। ਉਨ੍ਹਾਂ ਨੂੰ ਟੈਂਡਰ ਸੱਦਾ ਦਿੱਤੇ ਬਿਨਾ ਕੰਟਰੈਕਟ ਦਿੱਤਾ ਗਿਆ ਸੀ। ਗੁਹਾਟੀ ਹਾਈਕੋਰਟ ਦੇ ਹੁਕਮ 'ਤੇ ਜਾਂਚ ਏਜੰਸੀ ਨੇ ਮੁੱਢਲੀ ਜਾਂਚ ਕੀਤੀ। ਹਾਈ ਕੋਰਟ ਨੇ ਸ਼ਿਲਾਂਗ ਦੇ ਉਮਰੋਈ ਛਾਉਣੀ 'ਚ ਕੇਂਦਰੀ ਸਕੂਲ ਦੇ ਨਿਰਮਾਣ ਨਾਲ ਸੰਬਧਿਤ ਕੰਮ ਦੀ ਜਾਂਚ ਦਾ ਹੁਕਮ ਦਿੱਤਾ ਸੀ। ਦੋਸ਼ ਹੈ ਕਿ ਕਈ ਠੇਕੇ ਮੈਰੀ ਐਸੋਸੀਏਟ ਨੂੰ ਦਿੱਤੇ ਗਏ, ਇਹ ਫਰਮ ਤੁਕੀ ਦੇ ਭਰਾ ਦੀ ਪਤਨੀ ਨਾਬਾਮ ਮੈਰੀ ਦੀ ਹੈ। ਇਸ ਫਰਮ ਦਾ ਕਰੰਟ ਅਕਾਊਂਟ ਯੂਨਾਈਟੇਡ ਬੈਂਕ ਆਫ ਇੰਡੀਆ 'ਚ ਹੈ, ਜਿਸ 'ਚ ਨਾਬਾਮ ਹਰੀ ਵੀ ਨਾਮਜ਼ਦ ਹੈ।


Related News