ਅਰੁਣ ਜੇਤਲੀ ਦੇ ਸਿਆਸੀ ਸਫਰ ਦੀਆਂ ਕੁਝ ਯਾਦਗਾਰੀ ਤਸਵੀਰਾਂ

08/24/2019 4:59:07 PM

ਨਵੀਂ ਦਿੱਲੀ— 24 ਅਗਸਤ 2019 ਦੀ ਦੁਪਹਿਰ 12:07 ਵਜੇ ਭਾਜਪਾ ਦੇ ਦਿੱਗਜ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। 9 ਅਗਸਤ ਤੋਂ ਏਮਜ਼ 'ਚ ਭਰਤੀ ਅਰੁਣ ਜੇਤਲੀ ਸਾਫਟ ਟਿਸ਼ੂ ਸਰਕੋਮਾ ਨਾਂ ਦੇ ਕੈਂਸਰ ਨਾਲ ਜੂਝ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਸੀ। 4 ਦਹਾਕਿਆਂ ਤੋਂ ਵਧ ਸਮੇਂ ਤਕ ਸਿਆਸਤ 'ਚ ਸਰਗਰਮ ਰਹੇ ਅਰੁਣ ਜੇਤਲੀ ਨੇ ਸਿਹਤ ਕਾਰਨਾਂ ਦੀ ਵਜ੍ਹਾ ਕਰ ਕੇ ਇਸ ਵਾਰ ਲੋਕ ਸਭਾ ਚੋਣ ਨਹੀਂ ਲੜੀ ਸੀ। ਉਨ੍ਹਾਂ ਦਾ ਸ਼ਾਨਦਾਰ ਸਿਆਸੀ ਸਫਰ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਸਮੇਂ ਤੋਂ ਪਹਿਲਾਂ ਖਤਮ ਹੋ ਗਿਆ ਸੀ। 2014 'ਚ ਮੋਦੀ ਕੈਬਨਿਟ 'ਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਅਰੁਣ ਜੇਤਲੀ ਰਾਜਨੀਤੀ ਹੀ ਨਹੀਂ ਸਗੋਂ ਕ੍ਰਿਕਟ ਨੂੰ ਵੀ ਪਸੰਦ ਕਰਦੇ ਸਨ। ਉਨ੍ਹਾਂ ਨੂੰ ਲਿਖਣ ਦਾ ਵੀ ਸ਼ੌਕ ਸੀ, ਇਸ ਲਈ ਉਨ੍ਹਾਂ ਨੇ ਵਕਾਲਤ ਸੰਬੰਧੀ ਕਈ ਕਿਤਾਬਾਂ ਵੀ ਲਿਖੀਆਂ। ਬਤੌਰ ਵਕੀਲ ਉਨ੍ਹਾਂ ਦਾ ਸਿਆਸਤ 'ਚ ਆਉਣ ਦਾ ਸਫਰ ਕਾਫੀ ਦਿਲਚਸਪ ਰਿਹਾ। ਆਓ ਦੇਖਦੇ ਹਾਂ ਯਾਦਗਾਰੀ ਤਸਵੀਰਾਂ—

PunjabKesari

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦੀ ਉਹ ਯਾਦਗਾਰੀ ਤਸਵੀਰ, ਜਦੋਂ ਉਹ 29 ਨਵੰਬਰ 1999 ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਲੋਕ ਸਭਾ ਜਾ ਰਹੇ ਹਨ।

PunjabKesari

29 ਜਨਵਰੀ 2003 'ਚ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਸਹੁੰੰ ਚੁੱਕ ਸਮਾਗਮ ਦੌਰਾਨ ਕੇਂਦਰੀ ਕਾਨੂੰਨ ਮੰਤਰੀ, ਕੇਂਦਰੀ ਵਿਨਿਵੇਸ਼ ਮੰਤਰੀ ਅਰੁਣ ਸ਼ੌਰੀ, ਕਸ਼ਮੀਰ ਦੇ ਕਾਂਗਰਸੂ ਨੇਤਾ ਗੁਲਾਮ ਰਸੂਲ ਕਾਰ ਨਾਲ।

PunjabKesari

31 ਮਈ 2009 ਨੂੰ ਕੇਂਦਰੀ ਮੰਤਰੀ ਅਰੁਣ ਜੇਤਲੀ, ਨਵੀਂ ਦਿੱਲੀ ਵਿਖੇ ਹੋਈ ਬੈਠਕ ਵਿਚ ਸਰਬਸੰਮਤੀ ਨਾਲ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ। ਨੇਤਾ ਚੁਣੇ ਜਾਣ ਤੋਂ ਬਾਅਦ ਜੇਤਲੀ ਨੂੰ ਭਾਜਪਾ ਪਾਰਟੀ ਦੇ ਨੇਤਾ ਐੱਲ. ਕੇ. ਅਡਵਾਨੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਜੇਤਲੀ ਨੇ ਬਹੁਤ ਹੀ ਨਿਮਰਤਾ ਨਾਲ ਉਨ੍ਹਾਂ ਨੂੰ ਨਮਸਤੇ ਕੀਤੀ। 

PunjabKesari

ਨਵੀਂ ਦਿੱਲੀ ਵਿਖੇ ਪਾਰਟੀ ਹੈੱਡਕੁਆਰਟਰ 'ਚ 25 ਮਈ 2008 ਨੂੰ ਭਾਜਪਾ ਪਾਰਟੀ ਦੀ ਨੇਤਾ ਸੁਸ਼ਮਾ ਸਵਰਾਜ ਵਲੋਂ ਜੇਤਲੀ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ ਅਤੇ ਇਸ ਤੋਂ ਬਾਅਦ ਜੇਤਲੀ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ।

Image result for arun jaitley with wife sangeeta

ਅਰੁਣ ਜੇਤਲੀ ਆਪਣੀ ਪਤਨੀ ਸੰਗੀਤਾ ਨਾਲ ਲੋਧੀ ਗਾਰਡਨ ਸਥਿਤ ਰੈਸਟੋਰੈਂਟ ਦੇ ਬਾਹਰ। ਇਹ ਤਸਵੀਰ 21 ਦਸੰਬਰ 2015 ਦੀ ਹੈ। 

Image result for arun jaitley with sheila dixit and ghulam nabi

ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਗੁਲਾਮ ਨਬੀ ਆਜ਼ਾਦ, ਅਰੁਣ ਜੇਤਲੀ ਨੂੰ ਮਿਲਦੇ ਹੋਏ। ਇਹ ਤਿੰਨੋਂ ਨੇਤਾ 21 ਸਤੰਬਰ 2013 ਨੂੰ 16ਵੀਂ ਰਾਸ਼ਟਰੀ ਏਕਤਾ ਪਰੀਸ਼ਦ 'ਚ ਹਿੱਸਾ ਲੈਣ ਪੁੱਜੇ ਸਨ।
PunjabKesari
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ 10 ਜੁਲਾਈ 2014 ਨੂੰ ਸੰਸਦ ਭਵਨ ਜਾਂਦੇ ਹੋਏ। ਇਸ ਦੌਰਾਨ ਜੇਤਲੀ ਨੇ 2014-15 ਦਾ ਬਜਟ ਪੇਸ਼ ਕੀਤਾ ਸੀ।

PunjabKesari

ਅਰੁਣ ਜੇਤਲੀ ਨੂੰ 21 ਜੂਨ 2016 ਨੂੰ ਨਵੀਂ ਦਿੱਲੀ ਵਿਖੇ ਬੰਦਾ ਸਿੰਘ ਬਹਾਦਰ ਦੇ 330ਵੇਂ ਸ਼ਹੀਦੀ ਦਿਵਸ ਮੌਕੇ 'ਤੇ ਬੰਦਾ ਸਿੰਘ ਬਹਾਦਰ ਜੀ ਦਾ ਯਾਦਗਾਰੀ ਚਾਂਦੀ ਦਾ ਸਿੱਕਾ ਰਿਲੀਜ਼ ਕਰਨ ਦੌਰਾਨ ਸਿਰੋਪਾਓ ਭੇਟ ਕੀਤਾ ਗਿਆ। 

PunjabKesari

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ 2010 ਦਾ ਸ਼ਾਨਦਾਰ ਸੰਸਦ ਮੈਂਬਰ ਦਾ ਪੁਰਸਕਾਰ ਨਾਲ ਸਨਮਾਨਤ ਕੀਤਾ।


Tanu

Content Editor

Related News