ਗੰਭੀਰ ਮੁੱਦਿਆਂ ਦੇ ਹੱਲ ਲਈ ਪੂਰੀ ਪਾਰਟੀ ਰਹਿੰਦੀ ਸੀ ਜੇਤਲੀ ''ਤੇ ਨਿਰਭਰ : ਅਡਵਾਨੀ

08/24/2019 4:10:20 PM

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਕ ਹੋਰ ਕਰੀਬੀ ਅਤੇ ਸਹਿਯੋਗੀ ਅਰੁਣ ਜੇਤਲੀ ਜੀ ਦੇ ਦਿਹਾਂਤ 'ਤੇ ਡੂੰਘ ਦੁੱਖ ਹੋਇਆ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਖੇਤਰ ਤੋਂ ਇਲਾਵਾ ਜੇਤਲੀ ਇਕ ਸੀਨੀਅਰ ਸੰਸਦ ਮੈਂਬਰ ਅਤੇ ਇਕ ਮਹਾਨ ਪ੍ਰਸ਼ਾਸਕ ਸਨ।

ਗੰਭੀਰ ਮੁੱਦਿਆਂ ਦੇ ਹੱਲ ਲਈ ਭਾਜਪਾ ਜੇਤਲੀ 'ਤੇ ਨਿਰਭਰ
ਅਡਵਾਨੀ ਨੇ ਕਿਹਾ,''ਦਹਾਕਿਆਂ ਤੋਂ ਇਕ ਸਮਰਪਿਤ ਪਾਰਟੀ ਵਰਕਰ, ਉਹ ਇਕ ਅਜਿਹੇ ਵਿਅਕਤੀ ਸਨ, ਜਿਸ ਨੂੰ ਭਾਜਪਾ 'ਚ ਪ੍ਰਧਾਨ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਸੀ। ਜਦੋਂ ਮੈਂ ਪਾਰਟੀ ਪ੍ਰਧਾਨ ਸੀ ਅਤੇ ਉਹ ਜਲਦ ਹੀ ਪਾਰਟੀ ਦੇ ਸਭ ਤੋਂ ਪ੍ਰਮੁੱਖ ਨੇਤਾਵਾਂ 'ਚੋਂ ਇਕ ਬਣ ਗਏ। ਅਰੁਣ ਜੀ ਨੂੰ ਉਨ੍ਹਾਂ ਦੇ ਤੇਜ਼ ਦਿਮਾਗ਼ ਲਈ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਸੀ। ਭਾਜਪਾ 'ਚ ਹਰ ਕੋਈ ਹਮੇਸ਼ਾ ਜਟਿਲ ਮੁੱਦਿਆਂ ਦੇ ਹੱਲ ਲੱਭਣ ਲਈ ਉਨ੍ਹਾਂ 'ਤੇ ਨਿਰਭਰ ਰਹਿੰਦਾ ਸੀ। ਉਹ ਇਕ ਅਜਿਹੇ ਵਿਅਕਤੀ ਵੀ ਸਨ, ਜਿਨ੍ਹਾਂ ਨੇ ਸਿਆਸਤ ਦੇ ਲੋਕਾਂ ਨਾਲ ਆਪਣੀ ਦੋਸਤੀ ਨੂੰ ਮਹੱਤਵ ਦਿੱਤਾ।''

ਜੇਤਲੀ ਖਾਣੇ ਦੇ ਵੀ ਬਹੁਤ ਸ਼ੌਂਕੀਣ ਸਨ
ਉਨ੍ਹਾਂ ਨੇ ਅੱਗੇ ਕਿਹਾ,''ਇਕ ਵਿਅਕਤੀ ਦੇ ਰੂਪ 'ਚ ਜੇਤਲੀ ਨੂੰ ਇਕ ਨਰਮ ਬੋਲਣ ਵਾਲੇ, ਹੱਸਮੁਖ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ। ਉਹ ਖਾਣੇ ਦੇ ਵੀ ਬਹੁਤ ਸ਼ੌਂਕੀਣ ਸਨ। ਉਹ ਹਮੇਸ਼ਾ ਮੇਰੇ ਲਈ ਚੰਗੇ ਰੈਸਟੋਰੈਂਟ ਦਾ ਸੁਝਾਅ ਦਿੰਦੇ ਸਨ। ਨਾਲ ਹੀ ਹਰ ਦੀਵਾਲੀ 'ਤੇ, ਉਨ੍ਹਾਂ ਨੇ ਸਾਨੂੰ ਸ਼ੁੱਭਕਾਮਨਾ ਦੇਣ ਲਈ ਆਪਣੇ ਪਰਿਵਾਰ ਨਾਲ ਸਾਡੇ ਘਰ ਆਉਣ ਦੀ ਪਰੰਪਰਾ ਸ਼ੁਰੂ ਕੀਤੀ।''

ਜੇਤਲੀ ਦੇ ਸਾਰੇ ਪਰਿਵਾਰ ਪ੍ਰਤੀ ਹਮਦਰਦੀ
ਅਡਵਾਨੀ ਨੇ ਕਿਹਾ ਕਿ ਜੇਤਲੀ ਪਿਛਲੇ ਕੁਝ ਹਫਤਿਆਂ ਤੋਂ ਹਸਪਤਾਲ 'ਚ ਭਰਤੀ ਸਨ। ਅਸੀਂ ਸਾਰੇ ਉਮੀਦ ਕਰਦੇ ਸੀ ਕਿ ਉਹ ਜਲਦ ਠੀਕ ਹੋ ਜਾਣਗੇ। ਉਨ੍ਹਾਂ ਦਾ ਦਿਹਾਂਤ ਨਾ ਸਿਰਫ਼ ਭਾਜਪਾ ਅਤੇ ਪੂਰੇ ਪਰਿਵਾਰ ਲਈ ਸਗੋਂ ਰਾਸ਼ਟਰ ਲਈ ਵੀ ਬਹੁਤ ਵੱਡਾ ਨੁਕਸਾਨ ਹੈ। ਮੇਰੇ ਲਈ ਇਹ ਇਕ ਵਿਅਕਤੀਗੱਤ ਨੁਕਸਾਨ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸੰਗੀਤਾਜੀ, ਸੋਨਾਲੀ, ਰੋਹਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪ੍ਰਤੀ ਮੇਰੀ ਹਾਰਦਿਕ ਹਮਦਰਦੀ।


DIsha

Content Editor

Related News