ਜਦੋਂ 19 ਮਹੀਨੇ ਜੇਲ ''ਚ ਰਹੇ ਸਨ ਅਰੁਣ ਜੇਤਲੀ

08/24/2019 2:47:48 PM

ਨਵੀਂ ਦਿੱਲੀ—ਭਾਜਪਾ ਦੇ ਦਿੱਗਜ਼ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਭਾਵ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਬੀਤੇ ਦਿਨਾਂ ਤੋਂ ਉਹ ਏਮਜ਼ 'ਚ ਭਰਤੀ ਸੀ। ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤਿਕ 'ਚ ਸਰਗਰਮ ਜੇਤਲੀ ਨੇ ਦੇਸ਼ 'ਚ ਐਮਰਜੈਂਸੀ ਦੌਰਾਨ ਕਾਫੀ ਸੰਘਰਸ਼ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਤਿਹਾੜ ਅਤੇ ਅੰਬਾਲਾ ਜੇਲ 'ਚ ਬਤੌਰ ਕੈਦੀ ਰੱਖਿਆ ਗਿਆ ਸੀ। ਐਮਰਜੈਂਸੀ ਤੋਂ ਬਾਅਦ ਜਦੋਂ ਚੋਣਾਂ 'ਚ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਮਿਲੀ ਸੀ ਤਾਂ ਜੇਤਲੀ ਏ. ਬੀ. ਵੀ. ਪੀ. 'ਚ ਕਾਫੀ ਸਰਗਰਮ ਭੂਮਿਕਾ ਨਿਭਾਈ ਸੀ। ਜੇਤਲੀ ਨੂੰ ਉਸ ਦੌਰਾਨ ਦਿੱਲੀ ਏ. ਬੀ. ਵੀ. ਪੀ. ਦੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਸੀ। ਇਸ ਦੇ ਨਾਲ ਹੀ ਉਹ ਏ. ਬੀ. ਵੀ. ਪੀ. ਦੇ ਰਾਸ਼ਟਰੀ ਸਕੱਤਰ ਦੀ ਵੀ ਜ਼ਿੰਮੇਵਾਰੀ ਨਿਭਾ ਰਹੇ ਸੀ।

ਐਮਰਜੈਂਸੀ (1975-1977) ਦੌਰਾਨ ਅਰੁਣ ਜੇਤਲੀ ਨੂੰ ਮੀਸਾ ਦੇ ਤਹਿਤ 19 ਮਹੀਨੇ ਜੇਲ 'ਚ ਕੱਟਣੇ ਪਏ ਸਨ। ਰਾਜਨਰਾਇਣ ਅਤੇ ਜੈਪ੍ਰਕਾਸ਼ ਨਰਾਇਣ ਦੁਆਰਾ ਚਲਾਏ ਗਏ ਭ੍ਰਿਸ਼ਟਾਚਾਰ ਵਿਰੋਧੀ ਲਹਿਰ 'ਚ ਉਹ ਮੁੱਖ ਨੇਤਾਵਾਂ 'ਚੋਂ ਸੀ। ਜੈ ਪ੍ਰਕਾਸ਼ ਨਰਾਇਣ ਨੇ ਉਨ੍ਹਾਂ ਨੂੰ ਰਾਸ਼ਟਰੀ ਵਿਦਿਆਰਥੀ ਅਤੇ ਨੌਜਵਾਨ ਸੰਗਠਨ ਕਮੇਟੀ ਦੇ ਕਨਵੀਨਰ ਵੀ ਨਿਯੁਕਤ ਕੀਤਾ ਸੀ। ਇੰਨਾ ਹੀ ਨਹੀਂ ਅਰੁਣ ਜੇਤਲੀ ਨਾਗਰਿਕ ਅਧਿਕਾਰ ਅੰਦੋਲਨ 'ਚ ਵੀ ਸਰਗਰਮ ਰਹੇ। ਉਨ੍ਹਾਂ ਨੇ ਸਤੀਸ਼ ਝਾਅ ਅਤੇ ਸਿਮਤਾ ਕੋਠਾਰੀ ਨਾਲ ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀਜ਼ ਬੁਲੇਟਿਨ ਦੀ ਵੀ ਸ਼ੁਰੂਆਤ ਕੀਤੀ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਜਨਸੰਘ 'ਚ ਸ਼ਾਮਲ ਹੋ ਗਏ। 

ਪੀ. ਐੱਮ. ਮੋਦੀ ਦੇ ਕਰੀਬੀ — 
ਪ੍ਰਭਾਵਸ਼ਾਲੀ ਪਰਿਵਾਰ ਤੋਂ ਆਉਣ ਵਾਲੇ ਅਰੁਣ ਜੇਤਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਕਬੀਰੀ ਨੇਤਾਵਾਂ 'ਚੋਂ ਇੱਕ ਸੀ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਹੀਂ ਸੀ, ਉਸ ਸਮੇਂ ਤੋਂ ਅਰੁਣ ਜੇਤਲੀ ਦੇ ਕਰੀਬੀ ਸੀ। ਮਾਹਰਾ ਦੱਸਦੇ ਹਨ ਕਿ ਪ੍ਰਚਾਰਕ ਰਹਿਣ ਦੌਰਾਨ ਮੋਦੀ ਜਦੋਂ ਦਿੱਲੀ ਆਉਂਦੇ ਸੀ ਤਾਂ ਉਹ ਅਰੁਣ ਜੇਤਲੀ ਦੇ ਆਵਾਸ 'ਤੇ ਹੀ ਰੁਕਦੇ ਸੀ।

Iqbalkaur

This news is Content Editor Iqbalkaur