ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਗੂਗਲ ਨੇ ਮੁੜ ਕੀਤੀ ਗਲਤੀ (ਦੇਖੋ ਤਸਵੀਰਾਂ)

07/23/2015 6:38:01 PM


ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਬੇਵਕੂਫ ਪ੍ਰਧਾਨ ਮੰਤਰੀਆਂ ''ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਵੀ ਸ਼ਾਮਲ ਹੈ। ਇੰਟਰਨੈੱਟ ''ਤੇ ਦੁਨੀਆ ਦੇ ਢੇਰ ਸਾਰੇ ਪਬਲਿਸ਼ਰਸ ਨੇ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਬੇਵਕੂਫ ਪ੍ਰਧਾਨ ਮੰਤਰੀ ਮੰਨਿਆ ਹੈ। ਜੀ ਹਾਂ, ਗੂਗਲ ਸਰਚ ਇਮੇਜ਼ ''ਤੇ ਜਾ ਕੇ ਤੁਸੀਂ ਸਰਚ ਬਾਕਸ ਵਿਚ ''most stupid prime minister'' ਟਾਈਪ ਕਰੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਜ਼ਰ ਆਵੇਗੀ। 
ਮੋਦੀ ਨੂੰ ਸਭ ਤੋਂ ਮਸ਼ਹੂਰ ਅਤੇ ਪਸੰਦ ਕੀਤਾ ਜਾਣ ਵਾਲਾ ਪ੍ਰਧਾਨ ਮੰਤਰੀ ਦੱਸਿਆ ਜਾਂਦਾ ਹੈ ਪਰ ਗੂਗਲ ਇਸ ਤੋਂ ਉਲਟਾ ਸੋਚਦੀ ਹੈ। ਗੂਗਲ ਦੇ ਹਿਸਾਬ ਨਾਲ ਉਹ ਦੁਨੀਆ ਦੇ ਸਭ ਤੋਂ ਬੇਵਕੂਫ ਪ੍ਰਧਾਨ ਮੰਤਰੀਆਂ ਵਿਚੋਂ ਇਕ ਹਨ। ਮੋਦੀ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਸ ਗੱਲ ਨੂੰ ਹਜ਼ਮ ਕਰਨਾ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਬਹੁਤ ਮੁਸ਼ਕਲ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਗੂਗਲ ਨੇ ਨਰਿੰਦਰ ਮੋਦੀ ਨੂੰ ਟਾਪ-10 ਕ੍ਰਿਮੀਨਲਸ ''ਚ ਸ਼ਾਮਲ ਕੀਤਾ ਹੈ। ਗੂਗਲ ਨੇ ਅਜਿਹਾ ਜਾਣ-ਬੁੱਝ ਕੇ ਕੀਤਾ ਹੈ, ਅਜਿਹਾ ਤਾਂ ਨਹੀਂ ਕਿਹਾ ਜਾ ਸਕਦਾ। ਤਕਨੀਕੀ ਪਹਿਲੂ ਹਨ, ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਅਤੇ ਅਕਸਰ ਗੂਗਲ ਦੀ ਇਸ ਸੂਚੀ ਨੂੰ ਸਹੀ ਮੰਨ ਲਿਆ ਜਾਂਦਾ ਹੈ।

Tanu

This news is News Editor Tanu