ਆਰਟੀਕਲ-370 ਨੂੰ ਹਟਾਏ ਜਾਣ ਦੇ ਮਾਮਲੇ ਦੀ ਸੁਣਵਾਈ ਅੱਜ

12/12/2019 12:31:22 AM

ਨਵੀਂ ਦਿੱਲੀ – ਸੁਪਰੀਮ ਕੋਰਟ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਰੱਦ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਵੀਰਵਾਰ ਤੋਂ ਲਗਾਤਾਰ ਸੁਣਵਾਈ ਕਰੇਗੀ। ਮਾਣਯੋਗ ਜੱਜ ਐੱਨ. ਵੀ. ਰਮੰਨਾ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਬੁੱਧਵਾਰ ਵੀ ਇਸ ਮਾਮਲੇ ਦੀ ਸੁਣਵਾਈ ਕੀਤੀ। ਪਟੀਸ਼ਨਕਰਤਾ ਸ਼ੇਹਲਾ ਰਸ਼ੀਦ ਅਤੇ ਐੱਸ. ਫੈਸਲ ਦੇ ਵਕੀਲ ਰਾਜੂ ਰਾਮਚੰਦਰਨ ਨੇ ਅਦਾਲਤ ਵਿਚ ਕਿਹਾ ਕਿ ਅਾਰਟੀਕਲ-370 ਦੀਆਂ ਵਿਵਸਥਾਵਾਂ ਨੂੰ ਪ੍ਰਸ਼ਾਸਨਿਕ ਪ੍ਰਣਾਲੀ ਦੀ ਨਾਕਾਮੀ, ਵਿਦੇਸ਼ੀ ਹਮਲਾ ਜਾਂ ਅੰਦਰੂਨੀ ਰੁਕਾਵਟ ਵਰਗੇ ਬੇਮਿਸਾਲ ਹਾਲਾਤ ਵਿਚ ਹੀ ਹਟਾਇਆ ਜਾਣਾ ਚਾਹੀਦਾ ਸੀ ਪਰ ਇੰਝ ਨਹੀਂ ਕੀਤਾ ਗਿਆ।


Inder Prajapati

Content Editor

Related News