ਲਾਕਡਾਊਨ : ਕੋਟਾ ''ਚ ਫਸੇ ਕਰੀਬ 500 ਵਿਦਿਆਰਥੀ 40 ਬੱਸਾਂ ''ਚ ਸਵਾਰ ਹੋ ਕੇ ਦਿੱਲੀ ਪੁੱਜੇ

05/03/2020 10:04:41 AM

ਨਵੀਂ ਦਿੱਲੀ— ਲਾਕਡਾਊਨ ਕਾਰਨ ਰਾਜਸਥਾਨ ਦੇ ਕੋਟਾ ਵਿਚ ਫਸੇ ਦਿੱਲੀ ਦੇ ਵਿਦਿਆਰਥੀ-ਵਿਦਿਆਰਥਣਾਂ ਐਤਵਾਰ ਸਵੇਰੇ ਵਾਪਸ ਰਾਜਧਾਨੀ ਪਰਤ ਆਏ। ਦਿੱਲੀ ਟਰਾਂਸਪੋਰਟ ਨਿਗਮ (ਡੀ. ਟੀ. ਸੀ.) ਦੀਆਂ 40 ਬੱਸਾਂ 'ਚ ਸਵਾਰ ਹੋ ਕੇ ਕਰੀਬ 500 ਵਿਦਿਆਰਥੀ-ਵਿਦਿਆਰਥਣਾਂ ਕਸ਼ਮੀਰੀ ਗੇਟ ਅੰਤਰਰਾਜੀ ਬੱਸ ਟਰਮੀਨਸ ਪੁੱਜੇ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ। ਕਸ਼ਮੀਰੀ ਗੇਟ ਅੰਤਰਰਾਜੀ ਬੱਸ ਟਰਮੀਨਸ (ਆਈ. ਐੱਸ. ਬੀ. ਟੀ.) 'ਤੇ ਸਹਾਇਤਾ ਡੈਸਕ ਬਣਾਏ ਗਏ ਹਨ, ਜਿੱਥੇ ਵਿਦਿਆਰਥੀਆਂ ਦੀ ਡਾਕਟਰੀ ਜਾਂਚ ਅਤੇ ਉਨ੍ਹਾਂ ਨੂੰ ਡੀ. ਟੀ. ਸੀ. ਦੀਆਂ ਬੱਸਾਂ ਤੋਂ ਉਨ੍ਹਾਂ ਦੇ ਘਰ ਪਹੁੰਚਾਉਣ 'ਚ ਮਦਦ ਲਈ ਡਾਕਟਰ, ਪੁਲਸ ਕਰਮਚਾਰੀ, ਟਰਾਂਸਪੋਰਟ, ਨਾਗਰਿਕ ਸੁਰੱਖਿਆ ਅਤੇ ਹੋਰ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਦਿੱਲੀ ਸਰਕਾਰ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਦੇ ਨੋਡਲ ਅਧਿਕਾਰੀ ਰਾਜੀਵ ਸਿੰਘ ਨੇ ਕਿਹਾ ਕਿ ਕੋਟਾ ਤੋਂ ਕੁੱਲ 480 ਵਿਦਿਆਰਥੀਆਂ ਨੂੰ ਲਿਆਂਦਾ ਗਿਆ ਹੈ। ਸਾਰੇ ਵਿਦਿਆਰਥੀ ਦੀ ਸਿਹਤ ਠੀਕ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਦੀ ਵਜ੍ਹਾ ਕਰ ਕੇ ਮੈਡੀਕਲ ਅਤੇ ਇੰਜੀਨੀਅਰਿੰਗ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰ ਰਹੇ ਵਿਦਿਆਰਥੀ ਕੋਟਾ 'ਚ ਫਸ ਗਏ ਸਨ। ਉਨ੍ਹਾਂ ਦੇ ਮਾਤਾ-ਪਿਤਾ ਨੇ ਦਿੱਲੀ ਸਰਕਾਰ ਤੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ।

Tanu

This news is Content Editor Tanu