ਪ੍ਰਾਈਵੇਟ ਅਤੇ ਸਰਕਾਰੀ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਲਾਜ਼ਮੀ, ਸਰਕਾਰ ਦੇ ਨਿਰਦੇਸ਼

05/03/2020 2:16:03 AM

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ ਦਾ ਸੰਕਰਮਣ ਲਗਾਤਾਰ ਵਧਦਾ ਜਾ ਰਿਹਾ ਹੈ। ਇਸ 'ਚ ਕੇਂਦਰ ਸਰਕਾਰ ਅਰੋਗਿਆ ਸੇਤੂ ਐਪ ਨੂੰ ਮੋਬਾਇਲ 'ਚ ਡਾਉਨਲੋਡ ਕਰਣ ਲਈ ਵੀ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਕੋਵਿਡ-19 ਖਿਲਾਫ ਲੜਾਈ 'ਚ ਅਹਿਮ ਫੈਸਲਾ ਲੈਂਦੇ ਹੋਏ ਕੇਂਦਰ ਸਰਕਾਰ ਨੇ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਦੇ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਖੇਤਰਾਂ 'ਚ ਕੰਮ ਕਰਣ ਵਾਲੇ ਕਰਮਚਾਰੀਆਂ ਨੂੰ ਆਪਣੇ ਮੋਬਾਇਲ 'ਚ ਅਰੋਗਿਆ ਸੇਤੂ ਐਪ ਡਾਉਨਲੋਡ ਕਰਨਾ ਹੋਵੇਗਾ।

ਸਰਕਾਰ ਵਲੋਂ ਕਿਹਾ ਗਿਆ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਖੇਤਰ 'ਚ ਕੰਮ ਕਰਣ ਵਾਲੇ ਕਰਮਚਾਰੀਆਂ ਦੇ ਮੋਬਾਇਲ 'ਚ ਅਰੋਗਿਆ ਸੇਤੂ ਐਪ ਹੋਵੇ, ਇਸ ਦੀ ਜ਼ਿੰਮੇਦਾਰੀ ਉਸ ਅਦਾਰੇ ਦੇ ਪ੍ਰਮੁੱਖ ਦੀ ਹੋਵੇਗੀ। ਸਰਕਾਰ ਨੇ ਕਿਹਾ ਹੈ ਕਿ ਅਦਾਰੇ ਦੇ ਪ੍ਰਮੁੱਖ ਦੀ ਇਹ ਜ਼ਿੰਮੇਦਾਰੀ ਹੈ ਕਿ ਉੱਥੇ ਕੰਮ ਕਰ ਰਹੇ 100 ਫੀਸਦੀ ਕਰਮਚਾਰੀਆਂ ਦੇ ਮੋਬਾਇਲ 'ਚ ਅਰੋਗਿਆ ਸੇਤੂ ਐਪ ਡਾਉਨਲੋਡ ਹੋਵੇ।

ਕੀ ਹੈ ਅਰੋਗਿਆ ਸੇਤੂ ਐਪ ?
ਅਰੋਗਿਆ ਸੇਤੂ ਐਪ ਹਿੰਦੀ ਅਤੇ ਅੰਗ੍ਰੇਜ਼ੀ ਸਹਿਤ 11 ਭਾਸ਼ਾਵਾਂ 'ਚ ਉਪਲੱਬਧ ਹੈ। ਇਸ 'ਚ ਆਪਣੇ ਨੇੜੇ ਦੇ 10 ਕਿਲੋਮੀਟਰ ਤੱਕ ਦੇ ਏਰੀਆ ਦੀ ਜਾਣਕਾਰੀ ਲੈ ਸਕਦੇ ਹਾਂ। ਇਸ ਨੂੰ ਡਾਉਨਲੋਡ ਕਰਣ ਤੋਂ ਬਾਅਦ ਮੋਬਾਇਲ ਨੰਬਰ ਨਾਲ ਇਸ 'ਚ ਰਜਿਸਟਰ ਕਰਣਾ ਹੋਵੇਗਾ। ਇਸ ਐਪ ਦੇ ਜ਼ਰੀਏ ਅਸੀਂ ਇਹ ਜਾਨ ਸਕਦੇ ਹਾਂ ਕਿ ਸਾਡੇ ਨੇੜੇ ਕੌਣ ਅਤੇ ਕਿੰਨੇ ਲੋਕ ਕੋਰੋਨਾ ਪੀੜਤ ਹਨ।
ਅਰੋਗਿਆ ਸੇਤੂ ਐਪ 'ਚ ਜੇਕਰ ਗ੍ਰੀਨ ਜੋਨ ਦਿਖਾਂਦਾ ਹੈ ਤਾਂ ਇਸ ਦਾ ਮਤਲੱਬ ਹੈ ਕਿ ਤੁਸੀਂ ਸੁਰੱਖਿਅਤ ਜਗ੍ਹਾ 'ਤੇ ਹੋ। ਉਥੇ ਹੀ ਜੇਕਰ ਆਰੈਂਜ ਜੋਨ ਦਿਖਾਂਦਾ ਹੈ ਤਾਂ ਇਸ ਦਾ ਮਤਲੱਬ ਹੈ ਕਿ ਤੁਹਾਡੇ ਨੇੜੇ ਕੋਈ ਨਾ ਕੋਈ ਕੋਰੋਨਾ ਪੀੜਤ ਸ਼ਖਸ ਹੈ।


Inder Prajapati

Content Editor

Related News