ਅਰਨਬ ਗੋਸਵਾਮੀ ਨੇ ਸਕੂਲ 'ਚ ਬਣਾਏ ਗਏ ਜੇਲ੍ਹ ਕੋਵਿਡ-19 'ਚ ਬਿਤਾਈ ਰਾਤ

11/05/2020 10:34:57 AM

ਅਲੀਬਾਗ (ਭਾਸ਼ਾ)— ਇਕ ਇੰਟੀਰੀਅਰ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ 'ਰਿਪਬਲਿਕ ਟੀਵੀ' ਦੇ ਸੰਪਾਦਕ ਅਰਨਬ ਗੋਸਵਾਮੀ ਨੇ ਅਲੀਬਾਗ 'ਚ ਇਕ ਸਕੂਲ 'ਚ ਬਣਾਏ ਗਏ ਕੋਵਿਡ-19 ਕੇਂਦਰ 'ਚ ਰਾਤ ਬਿਤਾਈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਸਥਿਤ ਅਲੀਬਾਗ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਗੋਸਵਾਮੀ ਅਤੇ ਦੋ ਹੋਰ ਦੋਸ਼ੀਆਂ ਨੂੰ 18 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ। ਪੁਲਸ ਨੇ ਗੋਸਵਾਮੀ ਦੀ 14 ਦਿਨ ਦੀ ਹਿਰਾਸਤ ਦੀ ਬੇਨਤੀ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕਰਨ ਦੀ ਲੋੜ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਡਾਕਟਰੀ ਜਾਂਚ ਲਈ ਗੋਸਵਾਮੀ ਨੂੰ ਬੁੱਧਵਾਰ ਰਾਤ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅਲੀਬਾਗ ਨਗਰ ਪਰੀਸ਼ਦ ਸਕੂਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਰਾਤ ਬਿਤਾਈ। ਇਸ ਸਕੂਲ ਨੂੰ ਅਲੀਬਾਗ ਜੇਲ੍ਹ ਦਾ ਕੋਵਿਡ-19 ਕੇਂਦਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਅਰਨਬ ਗੋਸਵਾਮੀ, ਉਨ੍ਹਾਂ ਦੀ ਪਤਨੀ ਅਤੇ ਬੇਟੇ 'ਤੇ FIR ਦਰਜ

ਕੀ ਹੈ ਮਾਮਲਾ— 
ਦੱਸ ਦੇਈਏ ਕਿ ਸਾਲ 2018 'ਚ ਆਰਕੀਟੈਕਟ ਅਤੇ ਇੰਟੀਰੀਅਰ ਡਿਜ਼ਾਈਨਰ ਅਨਵਯ ਨਾਇਕ ਅਤੇ ਉਨ੍ਹਾਂ ਦੀ ਮਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਗੋਸਵਾਮੀ ਅਤੇ ਦੋ ਹੋਰਨਾਂ ਖ਼ਿਲਾਫ਼ ਧਾਰਾ-306 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ 'ਕੌਨਕੋਰਡ ਡਿਜ਼ਾਈਨ ਪ੍ਰਾਈਵੇਟ ਲਿਮਟਿਡ' ਦੇ ਮਾਲਕ ਅਨਵਯ ਨਾਇਕ ਨੇ ਸੁਸਾਈਡ ਨੋਟ 'ਚ ਦਾਅਵਾ ਕੀਤਾ ਕਿ ਗੋਸਵਾਮੀ, ਫਿਰੋਜ਼ ਮੁਹੰਮਦ ਸ਼ੇਖ ਅਤੇ ਸਮਾਰਟ ਵਰਕਰ ਦੇ ਨਿਤੀਸ਼ ਸਾਰਦਾ ਨੇ ਉਨ੍ਹਾਂ ਦੇ ਬਕਾਇਆ ਰੁਪਏ ਦਾ ਭੁਗਤਾਨ ਨਹੀਂ ਕੀਤਾ, ਜਿਸ ਦੀ ਵਜ੍ਹਾ ਨਾਲ ਉਹ ਖੁਦਕੁਸ਼ੀ ਕਰ ਰਹੇ ਹਨ। 

ਇਹ ਵੀ ਪੜ੍ਹੋ: ਮੁੰਬਈ ਪੁਲਸ ਨੇ ਰਿਪਬਲਿਕ ਟੀਵੀ ਦੇ ਐਡਿਟਰ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ

ਇਸ ਮਾਮਲੇ ਨੂੰ ਲੈ ਕੇ ਸ਼ੇਖ ਅਤੇ ਸਾਰਦਾ ਨੂੰ ਵੀ ਬੁੱਧਵਾਰ ਨੂੰ ਅਲੀਬਾਗ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਵੀ 18 ਨਵੰਬਰ ਤੱਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਨਾਇਕ ਦੇ ਸੁਸਾਈਡ ਨੋਟ ਨੂੰ ਪੁਣੇ ਵਿਚ ਲਿਖਤ ਮਾਹਰ ਕੋਲ ਭੇਜਿਆ ਗਿਆ ਹੈ ਅਤੇ ਉਸ ਦੀ ਰਿਪੋਰਟ ਦੀ ਉਡੀਕ ਹੈ।

Tanu

This news is Content Editor Tanu