ਅਮਰਨਾਥ ਯਾਤਰੀਆਂ ਨੂੰ ਬਚਾਉਣ ਲਈ ਆਧੁਨਿਕ ਉਪਕਰਣਾਂ ਦਾ ਇਸਤੇਮਾਲ ਕਰ ਰਹੀ ਫ਼ੌਜ

07/09/2022 5:46:26 PM

ਸ਼੍ਰੀਨਗਰ (ਭਾਸ਼ਾ)- ਭਾਰਤੀ ਫ਼ੌਜ ਨੇ ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਫਸੇ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਨੂੰ ਬਚਾਉਣ ਲਈ ਆਧੁਨਿਕ ਉਪਕਰਣ ਅਤੇ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਫ਼ੌਜ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਜਾਨੀ ਨੁਕਸਾਨ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮਾਂ ਨੂੰ ਤੁਰੰਤ ਮੌਕੇ 'ਤੇ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਕਰਨਲ ਦੀ ਅਗਵਾਈ ਵਿਚ ਇਕ ਇਨਫੈਂਟਰੀ ਬਟਾਲੀਅਨ, ਇਕ ਰੈਪਿਡ ਰਿਸਪਾਂਸ ਟੀਮ, ਰਾਸ਼ਟਰੀ ਰਾਈਫਲਜ਼ ਸੈਕਟਰ ਦੇ ਕਰਮਚਾਰੀਆਂ ਦੀ ਇਕ ਵਾਧੂ ਕੰਪਨੀ ਅਤੇ ਵਿਸ਼ੇਸ਼ ਫ਼ੋਰਸਾਂ ਦੀ ਇਕ ਟੀਮ ਵਿਸ਼ੇਸ਼ ਬਚਾਅ ਉਪਕਰਣਾਂ ਨਾਲ ਪਵਿੱਤਰ ਗੁਫਾ ਪਹੁੰਚੀ। ਅਧਿਕਾਰੀ ਨੇ ਕਿਹਾ,“ਇਨਫੈਂਟਰੀ ਬਟਾਲੀਅਨ ਅਤੇ ਰਾਸ਼ਟਰੀ ਰਾਈਫਲਜ਼ ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਰਾਤ ਭਰ ਗੁਫਾ ਅਤੇ ਨੀਲਗੜ ਬਚਾਅ ਮੁਹਿੰਮ ਦੀ ਨਿਗਰਾਨੀ ਕੀਤੀ। ਗੁਫਾ ਅਤੇ ਨੀਲਗਾਰਡ 'ਚ ਮੈਡੀਕਲ ਸਰੋਤਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਵਾਧੂ ਸਰੋਤਾਂ ਨੂੰ ਤਾਇਨਾਤ ਕੀਤਾ ਗਿਆ ਹੈ।'' ਉਨ੍ਹਾਂ ਕਿਹਾ ਕਿ ਹੱਥ ਨਾਲ ਫੜੇ ਜਾਣ ਵਾਲੇ ਥਰਮਲ ਇਮੇਜਰਸ, ਹਨ੍ਹੇਰੇ 'ਚ ਦੇਖਣ 'ਚ ਸਮਰੱਥ ਬਣਾਉਣ ਵਾਲੇ ਉਪਕਰਣਾਂ ਦੇ ਨਾਲ 9 ਨਿਗਰਾਨੀ ਟੁੱਕੜੀਆਂ ਅਤੇ ਹੋਰ ਉਪਕਰਣਾ ਨੂੰ ਤਲਾਸ਼ ਮੁਹਿੰਮ ਲਈ ਤਾਇਨਾਤ ਕੀਤਾ ਗਿਆ ਹੈ।

PunjabKesari

ਅਧਿਕਾਰੀ ਦੇ ਮੁਤਾਬਕ,''2 ਆਧੁਨਿਕ ਹਲਕੇ ਹੈਲੀਕਾਪਟਰਾਂ ਨੂੰ ਪਵਿੱਤਰ ਗੁਫਾ 'ਚ ਜ਼ਖਮੀਆਂ ਨੂੰ ਕੱਢਣ ਲਈ ਭੇਜਿਆ ਗਿਆ ਹੈ। ਹਾਲਾਂਕਿ ਖਰਾਬ ਮੌਸਮ ਕਾਰਨ ਰਾਤ ਨੂੰ ਹੈਲੀਕਾਪਟਰ ਗੁਫਾ 'ਚ ਨਹੀਂ ਉਤਰ ਸਕੇ। ਬਚਾਅ ਕਾਰਜ ਲਈ ਦੋ ਵਾਲ ਰਾਡਾਰ ਅਤੇ ਦੋ ਖੋਜ ਅਤੇ ਬਚਾਅ ਕੁੱਤਿਆਂ ਦੇ ਦਸਤੇ ਵੀ ਗੁਫਾ ਵਿਚ ਭੇਜੇ ਗਏ ਹਨ।” ਬਚਾਅ ਕਾਰਜ ਦਾ ਵੇਰਵਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਖੋਜ, ਬਚਾਅ ਅਤੇ ਡਾਕਟਰੀ ਯਤਨ ਦਿਨ ਭਰ ਜਾਰੀ ਰਹੇ। ਉਨ੍ਹਾਂ ਕਿਹਾ,“ਜ਼ਖਮੀਆਂ ਨੂੰ ਬਚਾਉਣ ਲਈ ਪਹਿਲਾ ਹੈਲੀਕਾਪਟਰ ਸਵੇਰੇ 6.45 ਵਜੇ ਮੌਕੇ ‘ਤੇ ਪਹੁੰਚਿਆ। ਕੁੱਲ 15 ਲਾਸ਼ਾਂ ਅਤੇ 63 ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ। ਫ਼ੌਜ ਅਤੇ ਗੈਰ-ਫ਼ੌਜੀ, ਦੋਵੇਂ ਹੈਲੀਕਾਪਟਰ ਜ਼ੜ਼ਮੀਆਂ ਅਤੇ ਮ੍ਰਿਤਕਾਂ ਨੂੰ ਕੱਢਣ ਲਈ ਵਾਰ-ਵਾਰ ਫੇਰੇ ਲਗਾ ਰਹੇ ਹਨ।'' ਅਧਿਕਾਰੀ ਅਨੁਸਾਰ,''ਗੁਫ਼ਾ ਤੋਂ ਕੁੱਲ 28 ਮਰੀਜ਼ਾਂ ਨੂੰ ਕੱਢਿਆ ਗਿਆ ਹੈ ਅਤੇ ਉਨ੍ਹਾਂ ਨੂੰ ਨੀਲਗਰੜ 'ਚ ਮੁੱਢਲੇ ਇਲਾਜ ਕੇਂਦਰ ਲਿਜਾਇਆ ਗਿਆ ਹੈ। ਇਨ੍ਹਾਂ 'ਚੋਂ 11 ਨੂੰ ਇਲਾਜ ਲਈ ਗੈਰ-ਫ਼ੌਜੀ ਹੈਲੀਕਾਪਟਰਾਂ ਤੋਂ ਐੱਸ.ਕੇ.ਆਈ.ਐੱਮ.ਐੱਸ. ਸ਼੍ਰੀਨਗਰ ਪਹੁੰਚਾਇਆ ਗਿਆ ਹੈ।''

PunjabKesari


DIsha

Content Editor

Related News