ਫੌਜ ਦੇ ਜਵਾਨ ਹਰ ਚੁਣੌਤੀ ਤੋਂ ਪਾਰ ਪਾਉਣ ਸਮਰੱਥ : ਫੌਜ ਪ੍ਰਮੁੱਖ

06/13/2020 10:50:42 PM

ਦੇਹਰਾਦੂਨ - ਫੌਜ ਪ੍ਰਮੁੱਖ ਜਨਰਲ ਐਮ. ਐਮ. ਨਰਵਣੇ ਨੇ ਕਿਹਾ ਕਿ ਚੀਨ ਦੇ ਨਾਲ ਲੱਗਦੀ ਦੇਸ਼ ਦੀ ਸਰਹੱਦ 'ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਉਮੀਦ ਹੈ ਕਿ ਦੋਹਾਂ ਦੇਸ਼ਾਂ ਵਿਚ ਜਾਰੀ ਗੱਲਬਾਤ ਨਾਲ ਸਾਰੇ ਮਤਭੇਦ ਖਤਮ ਹੋ ਜਾਣਗੇ। ਜਨਰਲ ਨਰਵਣੇ ਨੇ ਇਥੇ ਭਾਰਤੀ ਫੌਜ ਅਕੈਡਮੀ ਦੀ ਪਾਸਿੰਗ ਆਓਟ ਪਰੇਡ ਵਿਚ ਕਿਹਾ, ''ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਚੀਨ ਦੇ ਨਾਲ ਸਾਡੀਆਂ ਸਰਹੱਦਾਂ 'ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਅਸੀਂ ਲੜੀਵਾਰ ਗੱਲਬਾਤ ਕਰ ਰਹੇ ਹਾਂ ਜੋ ਕੋਰ ਕਮਾਂਡਰ ਪੱਧਰ ਦੀ ਵਾਰਤਾ ਤੋਂ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਸਥਾਨਕ ਪੱਧਰ 'ਤੇ ਸਮਾਨ ਰੈਂਕ ਦੇ ਕਮਾਂਡਰਾਂ ਵਿਚਾਲੇ ਬੈਠਕ ਹੋਈ। ਫੌਜ ਦੇ ਜਵਾਨ ਹਰ ਚੁਣੌਤੀ ਤੋਂ ਪਾਰ ਪਾਉਣ ਵਿਚ ਸਮਰੱਥ ਹਨ। ਦੋਵੇਂ ਪੱਖ ਚਰਣਬੱਧ ਤਰੀਕੇ ਨਾਲ ਹੱਟ ਰਹੇ ਹਨ। ਅਸੀਂ ਉੱਤਰ ਤੋਂ, ਗਲਵਾਨ ਨਦੀ ਦੇ ਖੇਤਰ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ।'' ਨੇਪਾਲ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਦੇ ਹਮੇਸ਼ਾ ਤੋਂ ਇਸ ਗੁਆਂਢੀ ਦੇਸ਼ ਨਾਲ ਮਜ਼ਬੂਤ ਸਬੰਧ ਰਹੇ ਹਨ ਅਤੇ ਭਵਿੱਖ ਵਿਚ ਵੀ ਮਜ਼ਬੂਤ ਰਹਿਣਗੇ। ਜਿਥੇ ਤੱਕ ਜੰਮੂ ਕਸ਼ਮੀਰ ਜਾਂ ਸਾਡੇ ਪੱਛਮ ਦੇ ਗੁਆਂਢੀ ਦੀ ਗੱਲ ਹੈ ਤਾਂ ਅਸੀਂ ਪਿਛਲੇ ਇਕ ਹਫਤੇ ਤੋਂ ਜਾਂ 10 ਦਿਨ ਵਿਚ ਬਹੁਤ ਸਫਲਤਾਵਾਂ ਹਾਸਲ ਕੀਤੀਆਂ ਹਨ। ਪਿਛਲੇ 10-15 ਦਿਨਾਂ ਵਿਚ ਹੀ ਉਥੇ 15 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ।

ਭਾਰਤੀ ਫੌਜ ਨੂੰ ਮਿਲੇ 333 ਨੌਜਵਾਨ ਫੌਜੀ ਅਫਸਰ
ਭਾਰਤੀ ਫੌਜੀ ਅਕੈਡਮੀ ਵਿਚ ਅੱਜ ਹੋਈ ਪਾਸਿੰਗ ਆਓਟ ਪਰੇਡ ਤੋਂ ਬਾਅਦ ਭਾਰਤ ਅਤੇ ਗੁਆਂਢੀ ਦੇਸ਼ਾਂ ਦੇ ਕੁਲ 423 ਕੈਡੇਟ ਕਮੀਸ਼ੰਡ ਅਧਿਕਾਰੀ ਬਣ ਗਏ। ਇਨ੍ਹਾਂ ਵਿਚੋਂ 333 ਭਾਰਤੀ ਕੈਡੇਟਸ ਪਾਸ ਆਓਟ ਹੋ ਕੇ ਬਤੌਰ ਅਫਸਰ ਭਾਰਤੀ ਫੌਜ ਦਾ ਹਿੱਸਾ ਬਣੇ ਅਤੇ 90 ਗੁਆਂਢੀ ਦੇਸ਼ਾਂ ਤੋਂ ਹਨ। ਪਰੇਡ ਦੀ ਸਮੀਖਿਆ ਅਧਿਕਾਰੀ ਮਨੋਜ ਮੁਕੁਦ ਨਰਵਣੇ ਨੇ ਕਿਹਾ ਕਿ ਸਖਤ ਅਤੇ ਬਿਹਤਰੀਨ ਟ੍ਰੇਨਿੰਗ ਹਾਸਲ ਕਰ ਉਹ ਇਕ ਆਦਰਸ਼ ਫੌਜ ਅਧਿਕਾਰੀ ਬਣ ਸਕਣਗੇ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਲਈ ਮੁਸ਼ਕਿਲ ਸਮਾਂ ਹੈ। ਦੇਸ਼ ਦੀ ਸੁਰੱਖਿਆ, ਸਤਿਕਾਰ ਅਤੇ ਮਾਣ ਫੌਜੀ ਨੇਤਾਵਾਂ ਦੇ ਤੌਰ 'ਤੇ ਤੁਹਾਡੀ ਕਾਬਲੀਅਤਾਂ 'ਤੇ ਨਿਰਭਰ ਕਰਦੀਆਂ ਹਨ।

ਸਵਾਰਡ ਆਫ ਆਨਰ ਦੇ ਹੱਕਦਾਰ ਬਣੇ ਆਕਾਸ਼ਦੀਪ ਸਿੰਘ ਢਿੱਲੋਂ
ਭਾਰਤੀ ਫੌਜ ਅਕੈਡਮੀ ਦੇ ਅੱਜ ਪਾਸ ਆਓਟ ਹੋਏ ਬੈਚ ਵਿਚ 'ਸਵਾਰਡ ਆਫ ਆਨਰ' ਪਾਉਣ ਵਾਲੇ ਆਕਾਸ਼ਦੀਪ ਸਿੰਘ ਢਿੱਲੋਂ ਪੰਜਾਬ ਦੇ ਤਰਨਤਾਰਨ ਜ਼ਿਲੇ ਤੋਂ ਸਬੰਧ ਰੱਖਦੇ ਹਨ। ਇਨ੍ਹਾਂ ਦੇ ਪਿਤਾ ਗੁਰਪ੍ਰੀਤ ਸਿੰਘ ਪੇਸ਼ੇ ਤੋਂ ਕਿਸਾਨ ਅਤੇ ਮਾਂ ਇੰਦਰਜੀਤ ਕੌਰ ਘਰੇਲੂ ਔਰਤ ਹੈ। ਆਕਾਸ਼ਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਚਪਨ ਤੋਂ ਪਿਤਾ ਨੂੰ ਖੇਤਾਂ ਵਿਚ ਮਿਹਨਤ ਕਰਦੇ ਹੋਏ ਦੇਖਿਆ ਹੈ।
 

Khushdeep Jassi

This news is Content Editor Khushdeep Jassi