ਮਣੀਪੁਰ ’ਚ ਫੌਜ ਦਾ ਅਧਿਕਾਰੀ ਦਾ ਅਗਵਾ

03/09/2024 12:39:28 PM

ਇੰਫਾਲ- ਮਣੀਪੁਰ ਫੌਜ ਦੇ ਇਕ ਅਧਿਕਾਰੀ ਨੂੰ ਮਣੀਪੁਰ ਦੇ ਥੋਉਬਲ ਜ਼ਿਲੇ ਵਿਚ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਕੁਝ ਸਮਾਜ ਵਿਰੋਧੀ ਤੱਤਾਂ ਨੇ ਸ਼ੁੱਕਰਵਾਰ ਨੂੰ ਅਗਵਾ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਗਵਾ ਕੀਤੇ ਗਏ ‘ਜੂਨੀਅਰ ਕਮਿਸ਼ਨਡ ਅਫਸਰ’ (ਜੇ. ਸੀ. ਓ.) ਦੀ ਪਛਾਣ ਚਰਾਂਗਪਟ ਮਮਾਂਗ ਲੇਇਕਈ ਨਿਵਾਸੀ ਕੋਨਸਾਮ ਖੇੜਾ ਸਿੰਘ ਵਜੋਂ ਹੋਈ ਹੈ। ਘਟਨਾ ਦੇ ਸਮੇਂ ਉਹ ਛੁੱਟੀ ’ਤੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 9 ਵਜੇ ਕੁਝ ਲੋਕ ਉਨ੍ਹਾਂ ਦੇ ਘਰ ’ਚ ਦਾਖਲ ਹੋਏ ਅਤੇ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਫਰਾਰ ਹੋ ਗਏ। ਅਗਵਾ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਹ ਫਿਰੌਤੀ ਦਾ ਮਾਮਲਾ ਜਾਪਦਾ ਹੈ ਕਿਉਂਕਿ ਉਸ ਦੇ ਪਰਿਵਾਰ ਨੂੰ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।

Aarti dhillon

This news is Content Editor Aarti dhillon