ਡਿਊਟੀ ''ਤੇ ਤਾਇਨਾਤ ਜਵਾਨ ਕਰ ਬੈਠਾ ਆਪਣੇ ਨਾਲ ਓਹ ਕੰਮ, ਜਿਸ ਦੀ ਕਿਸੇ ਨੂੰ ਨਹੀਂ ਸੀ ਖਬਰ

11/26/2015 5:51:18 PM


ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਮਹੂ ਵਿਚ ਫੌਜ ਦੇ ਇਕ ਜਵਾਨ ਨੇ ਖੁਦ ਦੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਮੁਤਾਬਕ ਇੰਦੌਰ ਤੋਂ ਤਕਰੀਬਨ 22 ਕਿਲੋਮੀਟਰ ਦੂਰ ਮਹੂ ''ਚ ਬੁੱਧਵਾਰ ਦੀ ਰਾਤ 10.30 ਵਜੇ ਡਿਊਟੀ ''ਤੇ ਤਾਇਨਾਤ ਜਵਾਨ ਗੇਂਦਾਲਾਲ (44) ਨੇ ਆਪਣੀ ਹੀ ਰਾਈਫਲ ਨਾਲ ਖੁਦ ਦੇ ਸੀਨੇ ਵਿਚ ਗੋਲੀ ਮਾਰ ਲਈ।
ਗੋਲੀ ਦੀ ਆਵਾਜ਼ ਸੁਣ ਕੇ ਮੌਕੇ ''ਤੇ ਪੁੱਜੇ ਸਾਥੀ ਗੇਂਦਾਲਾਲ ਨੂੰ ਤੁਰੰਤ ਇਲਾਜ ਲਈ ਫੌਜੀ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਗੇਂਦਾਲਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਵਾਨ ਕਰਜ਼ ਦੇ ਬੋਝ ਕਾਰਨ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਗੇਂਦਾਲਾਲ ਦੀ ਮੌਤ ਹੋਣ ਤੋਂ ਬਾਅਦ ਫੌਜ ਦੇ ਅਫਸਰਾਂ ਨੇ ਸਥਾਨਕ ਪੁਲਸ ਨੂੰ ਪੂਰੇ ਮਾਮਲੇ ਤੋਂ ਜਾਣੂੰ ਕਰਾਇਆ। 
ਸੂਚਨਾ ਦੇ ਆਧਾਰ ''ਤੇ ਕੋਤਵਾਲੀ ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਹੈ। ਮ੍ਰਿਤਕ ਜਵਾਨ ਦੇਵਾਸ ਦੇ ਹਾਟਪਿਪਲੀਆ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਸ ਨੇ ਅੱਜ ਸਵੇਰੇ ਘਟਨਾ ਵਾਲੀ ਥਾਂ ''ਤੇ ਪਹੁੰਚ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।

Tanu

This news is News Editor Tanu