ਸੁਕਮਾ 'ਚ ਜਾਨਵਰਾਂ ਵਾਂਗ ਰਹਿੰਦੇ ਹਨ ਜਵਾਨ

03/18/2018 2:03:14 AM

ਬਲੀਆ— ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਨਕਸਲੀਆਂ ਦੇ ਹਮਲੇ ਵਿਚ ਸ਼ਹੀਦ ਬਲੀਆ ਦੇ ਸੀ. ਆਰ. ਪੀ. ਐੱਫ. ਜਵਾਨ ਮਨੋਜ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੀ ਸ਼ਹਾਦਤ 'ਤੇ ਮਾਣ ਹੈ, ਉਥੇ ਹੀ ਸਰਕਾਰ ਨਾਲ ਨਾਰਾਜ਼ ਸ਼ਹੀਦ ਮਨੋਜ ਸਿੰਘ ਦੀ ਪਤਨੀ ਨੇ ਕਿਹਾ ਕਿ ਸਰਕਾਰ ਸੁਕਮਾ ਵਿਚ ਜਵਾਨਾਂ ਨੂੰ ਕੋਈ ਸਹੂਲਤ ਨਹੀਂ ਦਿੰਦੀ ਹੈ।
ਉਸਨੇ ਦੱਸਿਆ ਕਿ ਮਨੋਜ ਦਾ ਸੁਪਨਾ ਬੱਚਿਆਂ ਨੂੰ ਹੋਸਟਲ ਵਿਚ ਭੇਜ ਕੇ ਚੰਗੀ ਸਿੱਖਿਆ ਦੇਣ ਦਾ ਸੀ। ਉਥੇ ਹੀ ਮਨੋਜ ਦੀ ਪਤਨੀ ਦਾ ਇਹ ਵੀ ਕਹਿਣਾ ਹੈ ਕਿ ਸੁਕਮਾ ਵਿਚ ਰਹਿਣ ਲਈ ਸਰਕਾਰ ਨੇ ਨਾ ਤਾਂ ਉਥੇ ਕੋਈ ਸਹੂਲਤ ਦਿੱਤੀ ਹੈ ਅਤੇ ਨਾ ਹੀ ਉਥੇ ਗੱਲ ਕਰਨ ਲਈ ਨੈੱਟਵਰਕ ਕੰਮ ਕਰਦਾ ਹੈ। ਉਥੇ ਇਨਸਾਨਾਂ ਨੂੰ ਜਾਨਵਰਾਂ ਵਾਂਗ ਰਹਿਣਾ ਪੈਂਦਾ ਹੈ। ਸਰਕਾਰ ਨੂੰ ਇਸ ਨਾਲ ਕੀ ਫਾਇਦਾ ਮਿਲਦਾ ਹੈ? ਸਰਕਾਰ ਨੂੰ ਇਨ੍ਹਾਂ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।