ਮੇਜਰ ਨੇ ਬਣਾਈ ਬੁਲੇਟ ਪਰੂਫ ਜੈਕੇਟ, ਦੁਸ਼ਮਣਾਂ ਦੇ ਸਨਾਇਪਰ ਹਮਲੇ ਤੋਂ ਕਰੇਗੀ ਬਚਾਅ

12/24/2019 7:17:04 PM

ਨਵੀਂ ਦਿੱਲੀ — ਭਾਰਤੀ ਫੌਜੀਆਂ 'ਤੇ ਪਾਕਿਸਤਾਨੀ ਸਨਾਇਪਰ ਹਮਲਿਆਂ ਨੂੰ ਨਾਕਾਮ ਕਰਨ ਦੀ ਦਿਸ਼ਾ 'ਚ ਇਕ ਮਜ਼ਬੂਤ ਕਦਮ ਚੁੱਕਦੇ ਹੋਏ ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਨੂਪ ਮਿਸ਼ਰਾ ਨੇ ਇਕ ਬੁਲੇਟ ਪਰੂਫ ਜੈਕੇਟ ਬਣਾਈ ਹੈ, ਜੋ ਸਨਾਇਪਰ ਰਾਇਫਲਾਂ ਦੀਆਂ ਗੋਲੀਆਂ ਨੂੰ ਪ੍ਰਭਾਵੀ ਤਰੀਕੇ ਨਾਲ ਰੋਕ ਸਕਦੀ ਹੈ।
ਮੇਜਰ ਅਨੂਪ ਮਿਸ਼ਰਾ ਨੇ ਕਿਹਾ, 'ਅਸੀਂ ਲੈਵਲ 4 ਬੁਲੇਟ ਪਰੂਫ ਜੈਕੇਟ ਬਣਾਈ ਹੈ ਜੋ ਪੁਣੇ 'ਚ ਫੌਜ ਇੰਜੀਨੀਅਰਿੰਗ ਦੇ ਕਾਲਜ 'ਚ ਬਣਾਈ ਗਈ ਹੈ। ਇਹ ਸਨਾਇਪਰ ਰਾਇਫਲ ਦੀਆਂ ਗੋਲੀਆਂ ਖਿਲਾਫ ਪੂਰੇ ਸ਼ਰੀਰ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਅਸੀਂ ਦੁਨੀਆ ਦੇ ਇਕਲੌਤੇ ਤੀਜੇ ਦੇਸ਼ ਹਾਂ, ਜਿਸ 'ਚ ਇਹ ਸਮਰੱਥਾ ਹੈ।'
ਅਧਿਖਾਰੀ ਨੂੰ ਸੋਮਵਾਰ ਨੂੰ ਆਰਮੀ ਤਕਨਾਲੋਜੀ ਸੈਮੀਨਾਰ 'ਚ ਫੌਜ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਫੌਜ ਡਿਜ਼ਾਇਨ ਬਿਊਰੋ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੈਕੇਟ ਬਾਰੇ ਪੁੱਛੇ ਜਾਣ 'ਤੇ ਮੇਜਰ ਨੇ ਕਿਹਾ ਕਿ ਕੰਟਰੋਲ ਲਾਈਨ 'ਤੇ ਕਸ਼ਮੀਰ ਘਾਟੀ 'ਤੇ ਸਨਾਇਪਰ ਹਮਲਿਆਂ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਫੌਜੀਆਂ ਦੇ ਪੂਰੇ ਸ਼ਰੀਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੈਕੇਟ ਦਾ ਇਨਫੈਂਟਰੀ ਵੱਲੋਂ ਪ੍ਰੀਖਣ ਕੀਤਾ ਗਿਆ ਹੈ।

Inder Prajapati

This news is Content Editor Inder Prajapati